ਚੰਡੀਗੜ੍ਹ :- ਪੰਜਾਬ ਸਰਕਾਰ ਵੱਲੋਂ ਨਵਾਂ ਪੰਨਾ ਲਿਖਦਿਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350 ਸਾਲ ਪੂਰੇ ਹੋਣ ਦੇ ਮੌਕੇ ‘ਤੇ ਵਿਸ਼ਾਲ ਸਮਾਗਮ ਮਨਾਏ ਜਾ ਰਹੇ ਹਨ। ਇਸ ਸੰਬੰਧ ਵਿੱਚ ਦੇਸ਼ ਦੇ ਹਰੇਕ ਸੂਬੇ ਦੇ ਮੁੱਖ ਮੰਤਰੀ ਨੂੰ ਸੱਦਾ ਪੱਤਰ ਦੇਣ ਦੀ ਜ਼ਿੰਮੇਵਾਰੀ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਸੌਂਪੀ ਗਈ ਹੈ। ਕਈ ਰਾਜਾਂ ਨੂੰ ਸੱਦੇ ਭੇਜੇ ਵੀ ਜਾ ਚੁੱਕੇ ਹਨ ਜਦਕਿ ਬਾਕੀਆਂ ਨੂੰ ਜਲਦੀ ਪਹੁੰਚਾਏ ਜਾਣਗੇ।
ਜ਼ਿੰਮੇਵਾਰੀਆਂ ਦੀ ਵੰਡ
ਸਰਕਾਰ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਮਾਗਮ ਦੀ ਸ਼ਾਨ ਦੇ ਮੱਦੇਨਜ਼ਰ ਵੱਖ-ਵੱਖ ਰਾਜਾਂ ਲਈ ਖ਼ਾਸ ਤੌਰ ‘ਤੇ ਮੰਤਰੀ ਤਾਇਨਾਤ ਕੀਤੇ ਗਏ ਹਨ।
ਪੂਰਬੀ ਸੂਬਿਆਂ ਲਈ ਡਿਊਟੀ
-
ਹਰਪਾਲ ਸਿੰਘ ਚੀਮਾ ਅਤੇ ਲਾਲ ਚੰਦ ਕਟਾਰੂਚੱਕ —
ਓਡੀਸ਼ਾ, ਪੱਛਮੀ ਬੰਗਾਲ ਅਤੇ ਅਸਾਮ ਦੇ ਮੁੱਖ ਮੰਤਰੀਆਂ ਨੂੰ ਸੱਦਾ ਪੱਤਰ ਦੇਣਗੇ।
ਉੱਤਰੀ ਅਤੇ ਪੱਛਮੀ ਭਾਰਤ
-
ਅਮਨ ਅਰੋੜਾ ਅਤੇ ਤਰੁਨਪ੍ਰੀਤ ਸਿੰਘ ਸੌਂਦ —
ਦਿੱਲੀ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਉੱਤਰਾਖੰਡ।
ਕੇਂਦਰੀ ਭਾਰਤ
-
ਡਾ. ਬਲਬੀਰ ਸਿੰਘ ਅਤੇ ਹਰਦੀਪ ਸਿੰਘ ਮੁੰਡੀਆ —
ਛੱਤੀਸਗੜ੍ਹ ਤੇ ਝਾਰਖੰਡ।
ਦੱਖਣੀ ਭਾਰਤ
-
ਹਰਭਜਨ ਸਿੰਘ ਈ.ਟੀ.ਓ. ਅਤੇ ਬਰਿੰਦਰ ਕੁਮਾਰ ਗੋਇਲ —
ਕੇਰਲ, ਕਰਨਾਟਕ, ਤਾਮਿਲਨਾਡੂ ਅਤੇ ਪੁਡੂਚੇਰੀ।
ਉੱਤਰੀ ਪਹਾੜੀ ਅਤੇ ਸਰਹੱਦੀ ਰਾਜ
-
ਹਰਜੋਤ ਸਿੰਘ ਬੈਂਸ ਅਤੇ ਦੀਪਕ ਬਾਲੀ (ਸੱਭਿਆਚਾਰਕ ਮਾਮਲੇ ਸਲਾਹਕਾਰ) —
ਮਹਾਰਾਸ਼ਟਰ, ਬਿਹਾਰ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ।
ਮੱਧ ਭਾਰਤ
-
ਡਾ. ਬਲਜੀਤ ਕੌਰ ਅਤੇ ਮਹਿੰਦਰ ਭਗਤ —
ਮੱਧ ਪ੍ਰਦੇਸ਼ ਅਤੇ ਰਾਜਸਥਾਨ।
ਉੱਤਰ–ਪੂਰਬ ਭਾਰਤ
-
ਲਾਲਜੀਤ ਸਿੰਘ ਭੁੱਲਰ ਅਤੇ ਡਾ. ਰਵਜੋਤ ਸਿੰਘ —
ਮੇਘਾਲਿਆ, ਤ੍ਰਿਪੁਰਾ, ਸਿੱਕਿਮ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਮਨੀਪੁਰ (ਰਾਸ਼ਟਰਪਤੀ ਸ਼ਾਸਨ) ਅਤੇ ਨਾਗਾਲੈਂਡ।
ਦੱਖਣ–ਪੱਛਮੀ ਸੂਬੇ
-
ਗੁਰਮੀਤ ਸਿੰਘ ਖੁੱਡੀਆਂ ਅਤੇ ਸੰਜੀਵ ਅਰੋੜਾ —
ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਗੋਆ।
ਅਗਲੇ ਦਿਨੀਂ ਹੋਵੇਗਾ ਵੱਡਾ ਐਲਾਨ
ਸਰਕਾਰੀ ਬੁਲਾਰੇ ਨੇ ਕਿਹਾ ਕਿ ਸਾਰੇ ਸੂਬਿਆਂ ਨੂੰ ਸੱਦੇ ਪਹੁੰਚਣ ਤੋਂ ਬਾਅਦ ਸਮਾਰੋਹਾਂ ਦੀ ਰਾਸ਼ਟਰੀ ਲੜੀ ਅਤੇ ਕੇਂਦਰੀ ਸਮਾਗਮਾਂ ਦਾ ਪੂਰਾ ਖ਼ਾਕਾ ਜਨਤਕ ਕੀਤਾ ਜਾਵੇਗਾ।

