ਨਵੀਂ ਦਿੱਲੀ :- ਦਿੱਲੀ ਦੇ ਡਾ. ਬਿਸ਼ੰਬਰ ਦਾਸ ਮਾਰਗ ‘ਤੇ ਸਥਿਤ ਬ੍ਰਹਮਪੁੱਤਰ ਅਪਾਰਟਮੈਂਟਸ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਲੱਗਦੇ ਹੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਰਿਹਾਇਸ਼ੀ ਲੋਕ ਆਪਣੇ ਘਰ ਛੱਡ ਕੇ ਬਾਹਰ ਨੂੰ ਨਿਕਲ ਆਏ। ਯਾਦ ਰਹੇ ਕਿ ਇਸ ਇਮਾਰਤ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੇ ਕਈ ਸੰਸਦ ਮੈਂਬਰ ਰਹਿੰਦੇ ਹਨ।
ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਮੌਕੇ ‘ਤੇ
ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਜੁੱਟ ਗਈਆਂ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਛੇ ਫਾਇਰ ਇੰਜਣ ਇਸ ਵੇਲੇ ਕਾਰਜਰਤ ਹਨ। ਚਸ਼ਮਦੀਦਾਂ ਮੁਤਾਬਕ, ਇਮਾਰਤ ਵਿੱਚੋਂ ਘਣਾ ਧੂੰਆ ਨਿਕਲ ਰਿਹਾ ਹੈ ਅਤੇ ਅੱਗ ਦੇ ਫੈਲਣ ਦੀ ਰਫ਼ਤਾਰ ਕਾਰਨ ਲੋਕ ਘਬਰਾਹਟ ਵਿੱਚ ਬਾਹਰ ਭੱਜਦੇ ਦਿਖਾਈ ਦਿੱਤੇ।
ਅੱਗ ਦੇ ਕਾਰਨ ਬਾਰੇ ਅਜੇ ਤੱਕ ਕੋਈ ਪੁਸ਼ਟੀ ਨਹੀਂ
ਅਧਿਕਾਰਿਕ ਤੌਰ ‘ਤੇ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਬਾਰੇ ਕੁਝ ਨਹੀਂ ਦੱਸਿਆ ਗਿਆ। ਹਾਲਾਂਕਿ ਸੂਤਰ ਕਹਿੰਦੇ ਹਨ ਕਿ ਕੁਝ ਲੋਕਾਂ ਦੇ ਝੁਲਸ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਫਾਇਰ ਬ੍ਰਿਗੇਡ ਵੱਲੋਂ ਪੂਰਾ ਇਲਾਕਾ ਸੁਰੱਖਿਅਤ ਕਰ ਲਈ ਗਿਆ ਹੈ ਅਤੇ ਖੋਜ ਮੁਹਿੰਮ ਜਾਰੀ ਹੈ।
ਪੁਲਿਸ ਨੇ ਰਸਤੇ ਬੰਦ ਕੀਤੇ, ਆਵਾਜਾਈ ਮੋੜੀ ਗਈ
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਤੁਰੰਤ ਬੈਰੀਕੇਡ ਲਗਾ ਕੇ ਆਸ-ਪਾਸ ਦੀ ਆਵਾਜਾਈ ਨੂੰ ਦੂਜੇ ਰਸਤੇ ਵੱਲ ਮੋੜ ਦਿੱਤਾ। ਸੁਰੱਖਿਆ ਕਾਰਨਾਂ ਕਰਕੇ ਇਲਾਕੇ ਵਿੱਚ ਆਉਣ-ਜਾਣ ਨੂੰ ਕੁਝ ਸਮੇਂ ਲਈ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ।