ਨਵੀਂ ਦਿੱਲੀ :- ਦਿੱਲੀ ਵਿੱਚ ਐਤਵਾਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਧੌਲਾ ਕੁਆਂ ਇਲਾਕੇ ‘ਚ ਦਿੱਲੀ ਕੈਂਟ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਤੇਜ਼ ਰਫ਼ਤਾਰ ਬੀਐਮਡਬਲਯੂ ਕਾਰ ਨੇ ਬਾਈਕ ਸਵਾਰ ਜੋੜੇ ਨੂੰ ਪਿੱਛੋਂ ਟੱਕਰ ਮਾਰੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬਾਈਕ ਪਹਿਲਾਂ ਸੈਂਟਰਲ ਵਰਜ ਨਾਲ ਟਕਰਾਈ ਅਤੇ ਫਿਰ ਖੱਬੇ ਪਾਸੇ ਚੱਲ ਰਹੀ ਬੱਸ ਨਾਲ ਜਾ ਟਕਰਾਈ।