ਸਵੇਰੇ 7 ਵਜੇ AQI 461, ਹਾਲਾਤ ਬੇਹੱਦ ਗੰਭੀਰ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਵੇਰੇ ਕਰੀਬ 7 ਵਜੇ ਦਿੱਲੀ ਦਾ ਔਸਤ ਏਅਰ ਕੁਆਲਿਟੀ ਇੰਡੈਕਸ 461 ਦਰਜ ਕੀਤਾ ਗਿਆ, ਜੋ ਹਵਾ ਦੇ ਬੇਹੱਦ ਖ਼ਤਰਨਾਕ ਹੋਣ ਦਾ ਸੰਕੇਤ ਹੈ। ਸਮੋਗ ਦੀ ਚਾਦਰ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਘੇਰਿਆ ਹੋਇਆ ਸੀ।
ਕਈ ਇਲਾਕਿਆਂ ‘ਚ ਹਾਲਾਤ ਸਭ ਤੋਂ ਬੁਰੇ
ਦਿੱਲੀ ਦੇ ਘਾਜ਼ੀਪੁਰ, ਆਈਟੀਆੋ ਅਤੇ ਆਨੰਦ ਵਿਹਾਰ ਵਰਗੇ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਖ਼ਤਰੇ ਦੀ ਹੱਦ ਤੋਂ ਉੱਪਰ ਰਹੀ। ਬਵਾਨਾ ਵਿੱਚ ਸਭ ਤੋਂ ਮਾੜੇ ਹਾਲਾਤ ਦਰਜ ਕੀਤੇ ਗਏ, ਜਿੱਥੇ AQI 497 ਤੱਕ ਪਹੁੰਚ ਗਿਆ। ਨਰੇਲਾ ਵਿੱਚ 492 ਅਤੇ ਓਖਲਾ ਫੇਜ਼-2 ਵਿੱਚ 474 AQI ਦਰਜ ਕੀਤਾ ਗਿਆ। ਦੱਖਣ-ਪੱਛਮੀ ਦਿੱਲੀ ਦਾ ਐਨਐਸਆਈਟੀ ਦੁਆਰਕਾ ਵੀ 411 AQI ਨਾਲ ਸੁਰੱਖਿਅਤ ਹੱਦ ਤੋਂ ਕਾਫ਼ੀ ਉੱਪਰ ਰਿਹਾ।
ਆਨੰਦ ਵਿਹਾਰ ਸਮੇਤ ਕਈ ਖੇਤਰ ‘ਟਾਪ ਪ੍ਰਦੂਸ਼ਿਤ’ ਸੂਚੀ ‘ਚ
ਆਨੰਦ ਵਿਹਾਰ ਵਿੱਚ ਜ਼ਹਿਰੀਲਾ ਸਮੋਗ ਲਗਾਤਾਰ ਛਾਇਆ ਰਿਹਾ ਅਤੇ ਇੱਥੇ AQI 491 ਤੱਕ ਪਹੁੰਚ ਗਿਆ। ਇਸ ਤੋਂ ਇਲਾਵਾ ਅਸ਼ੋਕ ਵਿਹਾਰ (493), ਡੀਟੀਯੂ (495), ਆਈਟੀਆੋ (483) ਅਤੇ ਨੇਹਰੂ ਨਗਰ (479) ਵਰਗੇ ਇਲਾਕਿਆਂ ਵਿੱਚ ਵੀ ਹਵਾ ਦੀ ਸਥਿਤੀ ਬਹੁਤ ਗੰਭੀਰ ਬਣੀ ਰਹੀ।
ਸਿਹਤ ਮਾਹਿਰਾਂ ਵੱਲੋਂ ਚੇਤਾਵਨੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਐਨੀ ਉੱਚੀ ਪ੍ਰਦੂਸ਼ਣ ਦਰ ਨਾਲ ਲੰਬੇ ਸਮੇਂ ਤੱਕ ਸੰਪਰਕ ‘ਚ ਰਹਿਣਾ ਬੱਚਿਆਂ, ਬਜ਼ੁਰਗਾਂ ਅਤੇ ਦਮਾ ਜਾਂ ਸਾਹ ਦੀ ਬੀਮਾਰੀ ਵਾਲੇ ਲੋਕਾਂ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਗ਼ੈਰ-ਜ਼ਰੂਰੀ ਬਾਹਰੀ ਗਤੀਵਿਧੀਆਂ ਤੋਂ ਬਚਣ ਅਤੇ ਸਿਹਤ ਸੰਬੰਧੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।