ਨਵੀਂ ਦਿੱਲੀ :- ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਇੱਕ ISIS ਮਾਡਿਊਲ ਦਾ ਪਤਾ ਲਾ ਕੇ ਦੋ ਆਤੰਕੀਆਂ ਨੂੰ ਗ੍ਰਿਫ਼ਤਾਰ ਕੀਤਾ। ਇਹ ਦੋਸ਼ੀ IED ਧਮਾਕਾ ਕਰਨ ਦੀ ਯੋਜਨਾ ਵਿੱਚ ਅੱਗੇ ਵਧ ਰਹੇ ਸਨ।
ਵੱਡੇ ਹਮਲੇ ਲਈ ਤਿਆਰੀ ਕਰ ਰਹੇ ਦੋਸ਼ੀ
ਪੁਲਿਸ ਦੇ ਅਨੁਸਾਰ, ਦੋਸ਼ੀਆਂ ਨੂੰ ਫਿਦਾਈਨ ਹਮਲਾ ਕਰਨ ਲਈ ਤਿਆਰ ਕੀਤਾ ਗਿਆ ਸੀ। ਇਹ ਮਾਡਿਊਲ ISIS ਦੇ ਨਿਰਦੇਸ਼ਾਂ ਦੇ ਤਹਿਤ ਕੰਮ ਕਰ ਰਿਹਾ ਸੀ।
ਹਥਿਆਰ-ਗੋਲਾਬਾਰੂਦ ਜਬਤ, ਕਾਰਵਾਈ ਜਾਰੀ
ਦੋਸ਼ੀਆਂ ਕੋਲੋਂ ਹਥਿਆਰ ਅਤੇ ਗੋਲਾਬਾਰੂਦ ਜਬਤ ਕੀਤੇ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਡਿਊਲ ਦੇ ਹੋਰ ਮੈਂਬਰਾਂ ਦੀ ਪਹਚਾਣ ਲਈ ਕਾਰਵਾਈ ਅਜੇ ਵੀ ਜਾਰੀ ਹੈ।
ਮਾਡਿਊਲ ‘ਤੇ ਪਾਕਿਸਤਾਨ ਦੇ ISI ਦਾ ਸਾਥ, ਪੁਲਿਸ ਲਈ ਵੱਡੀ ਕਾਮਯਾਬੀ
ਸਰੋਤਾਂ ਦੇ ਅਨੁਸਾਰ, ISIS-ਪ੍ਰੇਰਿਤ ਮਾਡਿਊਲ ਪਾਕਿਸਤਾਨ ਦੇ ISI ਦੇ ਸਹਿਯੋਗ ਨਾਲ ਚਲ ਰਹੇ ਸਨ। ਦੋਸ਼ੀਆਂ ਦੀ ਗ੍ਰਿਫ਼ਤਾਰੀ ਸੁਰੱਖਿਆ ਏਜੰਸੀਆਂ ਲਈ ਮਹੱਤਵਪੂਰਨ ਵਿਕਾਸ ਮੰਨੀ ਜਾ ਰਹੀ ਹੈ।
ਕੀ ਹੁੰਦਾ ਹੈ ਫਿਦਾਈਨ ਹਮਲਾ?
ਫਿਦਾਇਨ ਹਮਲਾ ਉਹ ਹਮਲਾ ਹੁੰਦਾ ਹੈ ਜਿਸ ਵਿੱਚ ਹਮਲਾਵਰ ਆਪਣੀ ਜਾਨ ਦੀ ਬਲੀ ਦੇਣ ਲਈ ਤਿਆਰ ਹੁੰਦਾ ਹੈ। ਇਸ ਤਰ੍ਹਾਂ ਦੇ ਹਮਲੇ ਦਾ ਮਕਸਦ ਲੋਕਾਂ ਵਿੱਚ ਡਰ ਪੈਦਾ ਕਰਨਾ ਤੇ ਵੱਡੀ ਗਿਣਤੀ ਚ ਜਾਣੀ ਜਾ ਮਾਣੀ ਨੁਕਸਾਨ ਪਹੁੰਚਾਉਣਾ ਹੁੰਦਾ ਹੈ। ਇਹਨਾ ਦਾ ਮਕਸਦ ਕਿਸੇ ਧਾਰਮਿਕ ਜਾਂ ਸਿਆਸੀ ਮਕਸਦ ਹਾਸਲ ਕਰਨਾ ਹੁੰਦਾ ਹੈ। ਫਿਦਾਇਨ ਹਮਲਾਵਰ ਆਪਣੇ ਹਮਲੇ ਦੌਰਾਨ ਜ਼ਿੰਦਾ ਰਹਿਣ ਦੀ ਕੋਸ਼ਿਸ਼ ਨਹੀਂ ਕਰਦਾ।

