ਨਵੀਂ ਦਿੱਲੀ :- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀਰਵਾਰ ਨੂੰ ਰੱਖੜੀ ਦਿਹਾੜੇ ਨੂੰ ਵਿਸ਼ੇਸ਼ ਬਣਾਉਂਦੇ ਹੋਏ ਸਕੂਲੀ ਬੱਚਿਆਂ ਨਾਲ ਮਿਲਕੇ ਤਿਉਹਾਰ ਮਨਾਇਆ। ਇਹ ਸਮਾਗਮ ਮੁੱਖ ਮੰਤਰੀ ਜਨ ਸੇਵਾ ਕੇਂਦਰ ‘ਚ ਆਯੋਜਿਤ ਕੀਤਾ ਗਿਆ ਸੀ, ਜਿੱਥੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਆਪਣੀ ਪਿਆਰ ਭਰੀਆਂ ਰੱਖੜੀਆਂ ਮੁੱਖ ਮੰਤਰੀ ਨੂੰ ਬੰਨ੍ਹੀਆਂ।
ਮੁੱਖ ਮੰਤਰੀ ਨੇ ਇਸ ਮੌਕੇ ਕਿਹਾ ਕਿ ਰੱਖੜੀ ਸਿਰਫ਼ ਤਿਉਹਾਰ ਨਹੀਂ, ਭੈਣ-ਭਰਾ ਦੇ ਭਰੋਸੇ ਅਤੇ ਸਨੇਹ ਦਾ ਸੰਦੇਸ਼ ਹੈ। ਗੁਪਤਾ ਨੇ ਕਿਹਾ, “ਮੁੱਖ ਮੰਤਰੀ ਵਜੋਂ ਇਹ ਮੇਰੀ ਪਹਿਲੀ ਰੱਖੜੀ ਹੈ। ਮੈਂ ਸੋਚਿਆ ਕਿ ਇਸ ਖਾਸ ਦਿਨ ਨੂੰ ਮਾਸੂਮ ਚਿਹਰਿਆਂ ਦੇ ਨਾਲ ਮਨਾਇਆ ਜਾਵੇ। ਦਿੱਲੀ ਦੀ ਰੱਖਿਆ ਅਤੇ ਤਰੱਕੀ ਲਈ ਕੰਮ ਕਰਨਾ ਮੇਰਾ ਫਰਜ ਵੀ ਹੈ ਤੇ ਵਚਨ ਵੀ।”
ਉਨ੍ਹਾਂ ਦੱਸਿਆ ਕਿ ਰੱਖੜੀ ਦਾ ਤਿਉਹਾਰ ਇਸ ਸਾਲ 9 ਅਗਸਤ ਨੂੰ ਮਨਾਇਆ ਜਾਵੇਗਾ।