ਨਵੀਂ ਦਿੱਲੀ :- ਰਾਸ਼ਟਰੀ ਰਾਜਧਾਨੀ ਦਿੱਲੀ ਦੇ ਇੰਡੀਆ ਗੇਟ ਨੇ ਤਨਾਵਪੂਰਨ ਪੂਰਨ ਨਜ਼ਾਰੇ ਵੇਖੇ, ਜਦੋਂ ਪ੍ਰਦੂਸ਼ਣ ਵਿਰੋਧੀ ਧਰਨਾ ਦੇ ਰਹੇ ਗਰੁੱਪ ਵੱਲੋਂ ਪੁਲਿਸ ਉੱਪਰ ਮਿਰਚ ਸਪਰੇਅ ਛਿੜਕਣ ਦੀ ਘਟਨਾ ਸਾਹਮਣੇ ਆਈ। ਹਮਲੇ ਤੋਂ ਬਾਅਦ ਪੁਲਿਸ ਨੇ 15 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਖ–ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਦਿੱਤੀ ਹੈ।
ਪੋਸਟਰਾਂ ਨੇ ਵਧਾਇਆ ਸ਼ੱਕ, ਮਾਓਵਾਦੀ ਕਮਾਂਡਰ ਹਿੜਮਾ ਦੇ ਸਮਰਥਨ ’ਚ ਨਾਅਰੇ
ਇਸ ਧਰਨੇ ਦਾ ਸਭ ਤੋਂ ਚੌਕਾਣ ਵਾਲਾ ਪੱਖ ਉਹ ਸੀ ਜਦੋਂ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਹਾਲ ਹੀ ਵਿੱਚ ਮੁਕਾਬਲੇ ਵਿੱਚ ਮਾਰੇ ਗਏ ਮਾਓਵਾਦੀ ਕਮਾਂਡਰ ਮਾੜਵੀ ਹਿੜਮਾ ਦੇ ਪੋਸਟਰ ਵੇਖੇ ਗਏ। ਇਸ ਤੋਂ ਇਹ ਸਵਾਲ ਖੜ੍ਹੇ ਹੋ ਰਹੇ ਹਨ ਕਿ ਪ੍ਰਦਰਸ਼ਨ ਦੇ ਅਸਲ ਇਰਾਦੇ ਪ੍ਰਦੂਸ਼ਣ ਵਿਰੋਧ ਸਨ ਜਾਂ ਕਿਸੇ ਹੋਰ ਮੁਹਿੰਮ ਨੂੰ ਅੱਗੇ ਵਧਾਇਆ ਜਾ ਰਿਹਾ ਸੀ। ਪੁਲਿਸ ਅਨੁਸਾਰ, ਕਈ ਪ੍ਰਦਰਸ਼ਨਕਾਰੀ ਹਿੜਮਾ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕਰ ਰਹੇ ਸਨ, ਜਿਸ ਨਾਲ ਧਰਨੇ ਦੀ ਨੀਅਤ ਅਤੇ ਮੌਜੂਦਗੀ ਦੋਵੇਂ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ।
ਮਿਰਚ ਸਪਰੇਅ ਨਾਲ ਪੁਲਿਸ ਮੁਲਾਜ਼ਮ ਜ਼ਖ਼ਮੀ, RML ਹਸਪਤਾਲ ਵਿੱਚ ਇਲਾਜ ਜਾਰੀ
ਨਵੀਂ ਦਿੱਲੀ ਦੇ ਡੀਸੀਪੀ ਦੇਵੇਸ਼ ਕੁਮਾਰ ਮਹਲਾ ਨੇ ਦੱਸਿਆ ਕਿ ਧਰਨੇ ਦੌਰਾਨ ਜਦੋਂ ਪੁਲਿਸ ਨੇ ਸੀ-ਹੈਕਸਾਗਨ ਖੇਤਰ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡਸ ਤੋੜ ਕੇ ਹੰਗਾਮਾ ਕਰ ਦਿੱਤਾ।
ਧੱਕਾ–ਮੁੱਕੀ ਵਿੱਚ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਦੀਆਂ ਅੱਖਾਂ ਵਿੱਚ ਮਿਰਚ ਸਪਰੇਅ ਕਰ ਦਿੱਤਾ, ਜਿਸ ਕਾਰਨ ਕਈ ਮੁਲਾਜ਼ਮ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਦਾ ਇਲਾਜ RML ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।
ਐਂਬੂਲੈਂਸ ਫਸੀ ਹੋਈ ਸੀ, ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਹਮਲਾ
ਪੁਲਿਸ ਅਧਿਕਾਰੀਆਂ ਦੇ ਬਿਆਨ ਅਨੁਸਾਰ, ਧਰਨੇ ਕਾਰਨ ਰਸਤਾ ਬੰਦ ਹੋ ਗਿਆ ਸੀ ਅਤੇ ਇੱਕ ਐਂਬੂਲੈਂਸ ਸਮੇਤ ਮੈਡੀਕਲ ਟੀਮ ਉਸ ਜਾਮ ਵਿੱਚ ਫਸ ਗਈ ਸੀ। ਜਦੋਂ ਮਰੀਜ਼ ਦੀ ਜ਼ਿੰਦਗੀ ਨੂੰ ਨੁਕਸਾਨ ਤੋਂ ਬਚਾਉਣ ਲਈ ਪੁਲਿਸ ਨੇ ਸੜਕ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਪ੍ਰਦਰਸ਼ਨਕਾਰੀ ਉਲਟ ਹਮਲਾਵਰ ਹੋ ਗਏ।
ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀ ਨਾ ਸਿਰਫ਼ ਸੜਕ ਜਾਮ ਕਰ ਰਹੇ ਸਨ, ਬਲਕਿ ਬਲਵਾਜ਼ੀ ਕਰਦੇ ਹੋਏ ਹਮਲਾ ਵੀ ਕਰ ਗਏ।
ਐਫਆਈਆਰ ਦਰਜ, ਮਾਮਲੇ ਦੀ ਜਾਂਚ ਵਧੀ ਗੰਭੀਰਤਾ ਨਾਲ
ਮਿਰਚ ਸਪਰੇਅ ਵਰਤਣ ਤੋਂ ਲੈ ਕੇ ਹੰਗਾਮਾ ਕਰਨ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਤੱਕ, ਕਈ ਗੰਭੀਰ ਧਾਰਾਵਾਂ ਤਹਿਤ ਪੁਲਿਸ ਨੇ ਅਧਿਕਾਰਤ ਤੌਰ ’ਤੇ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਇਹ ਸਾਰਾ ਵਾਕਿਆ ਤਹਿ ਕੀਤਾ ਹੋਇਆ ਸੀ ਜਾਂ ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਲੁਕੀ ਹੋ ਸਕਦੀ ਹੈ।

