ਨਵੀਂ ਦਿੱਲੀ :- ਦੀਵਾਲੀ ਦੇ ਤਿਉਹਾਰਾਂ ਤੋਂ ਪਹਿਲਾਂ ਹੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਬਹੁਤ ਮਾੜੀ ਹੋ ਗਈ ਹੈ। ਸ਼ਨੀਵਾਰ ਸਵੇਰੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਹਵਾ ਗੁਣਵੱਤਾ ਸੂਚਕਾਂਕ (AQI) 300 ਤੋਂ ਵੱਧ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ, ਆਨੰਦ ਵਿਹਾਰ ਵਿੱਚ ਸਵੇਰੇ 11 ਵਜੇ ਤੱਕ AQI 387 ਦਰਜ ਹੋਇਆ, ਜੋ ਕਿ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਬਵਾਨਾ ਵਿੱਚ ਇਹ ਸੂਚਕਾਂਕ 312 ਦਰਜ ਕੀਤਾ ਗਿਆ।
ਡਾਕਟਰਾਂ ਦੀ ਚੇਤਾਵਨੀ
ਗਾਜ਼ੀਆਬਾਦ ਸਥਿਤ ਪਲਮੋਨੋਲੋਜਿਸਟ ਡਾ. ਸ਼ਰਦ ਜੋਸ਼ੀ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਇਸ ਵਾਧੇ ਕਾਰਨ ਸਾਹ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਲਈ ਖ਼ਤਰਾ ਵੱਧ ਗਿਆ ਹੈ। ਸੀਓਪੀਡੀ, ਦਮਾ ਜਾਂ ਟੀਬੀ ਵਾਲੇ ਮਰੀਜ਼ ਖੰਘ, ਬੁਖਾਰ, ਸਾਹ ਚੜ੍ਹਨਾ ਅਤੇ ਛਾਤੀ ਵਿੱਚ ਦਰਦ ਵਰਗੇ ਲੱਛਣ ਮਹਿਸੂਸ ਕਰ ਸਕਦੇ ਹਨ।
ਉਨ੍ਹਾਂ ਸਾਰਿਆਂ ਨੂੰ ਬਾਹਰੀ ਗਤੀਵਿਧੀਆਂ ਦੌਰਾਨ ਐਨ-95 ਜਾਂ ਡਬਲ ਸਰਜੀਕਲ ਮਾਸਕ ਪਹਿਨਣ ਦੀ ਸਲਾਹ ਦਿੱਤੀ ਤਾਂ ਜੋ ਹਵਾ ਦੀ ਮਾੜੀ ਗੁਣਵੱਤਾ ਤੋਂ ਬਚਿਆ ਜਾ ਸਕੇ।
ਵੱਖ-ਵੱਖ ਇਲਾਕਿਆਂ ਦੀ AQI ਰੀਡਿੰਗ
CPCB ਦੇ ਅਨੁਸਾਰ ਸਵੇਰੇ 11 ਵਜੇ ਹਵਾ ਗੁਣਵੱਤਾ ਸੂਚਕਾਂਕ:
-
IGI ਹਵਾਈ ਅੱਡਾ (T3): 206
-
ਬੁਰਾੜੀ ਕਰਾਸਿੰਗ: 272
-
ਚਾਂਦਨੀ ਚੌਕ: 261
-
ITO: 274
-
ਲੋਧੀ ਰੋਡ: 200
ਹਵਾ ਗੁਣਵੱਤਾ ਦੇ ਮਿਆਰ
-
ਚੰਗਾ: 0-50
-
ਤਸੱਲੀਬਖਸ਼: 51-100
-
ਦਰਮਿਆਨੇ ਪ੍ਰਦੂਸ਼ਿਤ: 101-200
-
ਮਾੜਾ: 201-300
-
ਬਹੁਤ ਮਾੜਾ: 301-400
-
ਗੰਭੀਰ: 401-500