ਚੰਡੀਗੜ੍ਹ :- ਚੰਡੀਗੜ੍ਹ ਪੁਲਿਸ ਲਈ ਮਾਨ ਦੀ ਗੱਲ ਹੈ ਕਿ ਗਣਤੰਤਰ ਦਿਵਸ 2026 ਦੇ ਮੌਕੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ‘President Police Medal’ ਨਾਲ ਸਨਮਾਨਿਤ ਕੀਤਾ ਜਾਵੇਗਾ। ਰਾਸ਼ਟਰਪਤੀ ਭਾਰਤ ਵੱਲੋਂ ਇਹ ਮੈਡਲ ਉਨ੍ਹਾਂ ਦੀ ਸ਼ਾਨਦਾਰ, ਇਮਾਨਦਾਰ ਅਤੇ ਲੰਬੇ ਸਮੇਂ ਦੀ ਸਰਾਹਣਯੋਗ ਸੇਵਾ ਦੇ ਮੱਦੇਨਜ਼ਰ ਪ੍ਰਦਾਨ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਆਈਜੀਪੀ ਯੂਟੀ ਚੰਡੀਗੜ੍ਹ ਪੁਸ਼ਪੇਂਦਰ ਕੁਮਾਰ, ਇੰਸਪੈਕਟਰ ਜਸਬੀਰ ਸਿੰਘ ਅਤੇ ਹੈੱਡ ਕਾਂਸਟੇਬਲ ਸੁਰਿੰਦਰ ਪਾਲ ਸ਼ਾਮਲ ਹਨ। ਪੁਲਿਸ ਵਿਭਾਗ ਨੇ ਇਸ ਉਪਲਬਧੀ ਨੂੰ ਪੂਰੇ ਬਲ ਲਈ ਮਾਣ ਦੀ ਗੱਲ ਕਰਾਰ ਦਿੱਤਾ ਹੈ।

