ਚੰਡੀਗੜ :- ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਮਹਿਲਾਵਾਂ ਲਈ ਖਾਸ ਤੋਹਫ਼ਾ ਐਲਾਨਿਆ ਹੈ। 9 ਅਗਸਤ ਨੂੰ, ਰੱਖੜੀ ਵਾਲੇ ਦਿਨ, ਚੰਡੀਗੜ੍ਹ ਦੀਆਂ ਬੱਸਾਂ ਵਿੱਚ ਸਾਰੀਆਂ ਮਹਿਲਾਵਾਂ ਨੂੰ ਮੁਫ਼ਤ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ।
ਇਹ ਸਹੂਲਤ ਟ੍ਰਾਈ-ਸਿਟੀ ਖੇਤਰ ਅੰਦਰ ਚੱਲਣ ਵਾਲੀਆਂ CTU ਅਤੇ CCBSS ਦੀਆਂ ਏਸੀ ਤੇ ਨੌਨ-ਏਸੀ ਸਥਾਨਕ ਬੱਸਾਂ ਵਿੱਚ ਉਪਲਬਧ ਹੋਵੇਗੀ। ਹਾਲਾਂਕਿ, CTU ਦੀਆਂ ਲੰਬੇ ਰੂਟ ਵਾਲੀਆਂ ਬੱਸਾਂ ਉਤੇ ਇਹ ਰਿਆਇਤ ਲਾਗੂ ਨਹੀਂ ਹੋਵੇਗੀ।
ਇਸ ਵਾਰ ਕਦੋਂ ਹੈ ਰੱਖੜੀ ਤੇ ਕੀ ਹੈ ਰੱਖੜੀ ਦਾ ਸ਼ੁਭ ਸਮਾਂ?
ਰੱਖੜੀ ਦਾ ਤਿਉਹਾਰ ਇਸ ਸਾਲ 9 ਅਗਸਤ ਨੂੰ ਮਨਾਇਆ ਜਾਵੇਗਾ। ਇਹ ਤਿਉਹਾਰ ਸੌਣ ਦੇ ਮਹੀਨੇ ਦੀ ਸ਼ੁਕਲ ਪੂਰਨਿਮਾ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਰੱਖੜੀ ਬੰਨ੍ਹਣ ਲਈ ਸਭ ਤੋਂ ਉਚਿਤ ਸਮਾਂ ਸਵੇਰੇ 5:47 ਵਜੇ ਤੋਂ ਦੁਪਹਿਰ 1:24 ਵਜੇ ਤੱਕ ਹੋਵੇਗਾ, ਜੋ ਕਿ ਲਗਭਗ 7 ਘੰਟੇ 37 ਮਿੰਟ ਦਾ ਸਮਾਂ ਬਣਦਾ ਹੈ।
ਭੈਣਾਂ ਵੱਲੋਂ ਰੱਖੜੀ ਬੰਨ੍ਹਣ ਦੀ ਰੀਤ ਭਾਵਨਾ, ਪਿਆਰ ਅਤੇ ਭਰੋਸੇ ਦਾ ਪ੍ਰਤੀਕ ਮੰਨੀ ਜਾਂਦੀ ਹੈ। ਭਰਾ ਵੀ ਇਸ ਮੌਕੇ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਾਅਦਾ ਕਰਦੇ ਹਨ।