ਚੰਡੀਗੜ੍ਹ :- ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGI) ਨੇ ਮਰੀਜ਼ਾਂ ਦੀ ਸੁਵਿਧਾ ਨੂੰ ਮੁੱਖ ਰੱਖਦਿਆਂ ਹਸਪਤਾਲ ਸੇਵਾਵਾਂ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਉਣ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਿਆ ਹੈ। ਪੀਜੀਆਈ ਵੱਲੋਂ ਹਸਪਤਾਲ ਇਨਫੋਰਮੇਸ਼ਨ ਸਿਸਟਮ ਦੇ ਨਵੇਂ ਵਰਜਨ HIS-2 ਨੂੰ ਸੰਗਰੂਰ ਸੈਟੇਲਾਈਟ ਸੈਂਟਰ ਵਿੱਚ ਟ੍ਰਾਇਲ ਆਧਾਰ ’ਤੇ ਲਾਗੂ ਕਰ ਦਿੱਤਾ ਗਿਆ ਹੈ, ਜਿਸਦੀ ਸਫਲਤਾ ਤੋਂ ਬਾਅਦ ਇਹ ਸਿਸਟਮ ਪੀਜੀਆਈ ਚੰਡੀਗੜ੍ਹ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ।
ਇੱਕ ਪਲੇਟਫਾਰਮ, ਕਈ ਸੇਵਾਵਾਂ
ਨਵੇਂ HIS-2 ਸਿਸਟਮ ਰਾਹੀਂ ਰਜਿਸਟ੍ਰੇਸ਼ਨ, ਬਿਲਿੰਗ ਅਤੇ ਐਡਮਿਸ਼ਨ-ਡਿਸਚਾਰਜ ਵਰਗੀਆਂ ਸੇਵਾਵਾਂ ਨੂੰ ਇੱਕ ਹੀ ਡਿਜੀਟਲ ਪਲੇਟਫਾਰਮ ’ਤੇ ਜੋੜਿਆ ਗਿਆ ਹੈ। ਪਹਿਲੇ ਚਰਨ ਵਿੱਚ ਇਹ ਮਾਡਿਊਲ ਰੋਜ਼ਾਨਾ ਕੰਮਾਂ ਵਿੱਚ ਵਰਤੇ ਜਾ ਰਹੇ ਹਨ, ਜਦਕਿ ਡਾਕਟਰ ਡੈਸਕ, ਲੈਬ ਸੇਵਾਵਾਂ ਅਤੇ ਸਟੋਰ ਇਨਵੈਂਟਰੀ ਸਬੰਧੀ ਮਾਡਿਊਲ ਜਲਦ ਸ਼ੁਰੂ ਹੋਣਗੇ।
ਪੇਂਡੂ ਮਰੀਜ਼ਾਂ ਨੂੰ ਸਭ ਤੋਂ ਵੱਡੀ ਰਾਹਤ
ਇਸ ਸਿਸਟਮ ਨਾਲ ਪੇਂਡੂ ਇਲਾਕਿਆਂ ਅਤੇ ਛੋਟੇ ਸ਼ਹਿਰਾਂ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਵੱਡੀ ਸਹੂਲਤ ਮਿਲੇਗੀ, ਜੋ ਪਹਿਲਾਂ OPD ਕਾਰਡ ਬਣਵਾਉਣ ਲਈ ਸਵੇਰੇ ਲਾਈਨਾਂ ’ਚ ਖੜ੍ਹੇ ਰਹਿੰਦੇ ਸਨ।
ਪ੍ਰਸ਼ਾਸਨ ਦਾ ਦਾਅਵਾ
ਪੀਜੀਆਈ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ HIS-2 ਨਾਲ ਪਾਰਦਰਸ਼ਤਾ, ਕਾਰਜਕੁਸ਼ਲਤਾ ਅਤੇ ਮਰੀਜ਼ ਅਨੁਭਵ ਵਿੱਚ ਵੱਡਾ ਸੁਧਾਰ ਆਵੇਗਾ ਅਤੇ ਭਵਿੱਖ ਵਿੱਚ ਪੀਜੀਆਈ ਦੇ ਸਾਰੇ ਕੇਂਦਰ ਇੱਕੋ ਜਿਹੀਆਂ ਡਿਜੀਟਲ ਸੇਵਾਵਾਂ ਦੇਣਗੇ।

