![Innocent Heart School](https://encounternewspaper.com/wp-content/uploads/2024/11/Innocent-1080-x150.jpg)
ਸੁਖਬੀਰ ਸਿੰਘ ਬਾਦਲ ਦੀ ਸੋਚ ਨੂੰ ਪੰਜਾਬ ਦੇ ਹਰ ਖੇਤਰ ਵਿੱਚ ਪਹੁੰਚਾਣ ਦੇ ਉਦੇਸ਼ ਨਾਲ ਐਸ.ਓ.ਆਈ ਵਲੋਂ ਕਾਰਜ ਕੀਤੇ ਜਾ ਰਹੇ ਹਨ
ਕਪੂਰਥਲਾ (ਚੰਦਰ ਸ਼ੇਖਰ ਕਾਲਿਆਂ)। ਅਕਾਲੀ ਦਲ ਯੂਥ ਵਿੰਗ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਮੂਹਰੇ ਹੋ ਕੇ ਅਹਿਮ ਭੁੂਮਿਕਾ ਨਿਭਾਏਗਾ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਪੰਮਾ ਕੀਤਾ।ਸ਼ੁਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਇਕ ਭਰਵੀਂ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਤੇ ਸ,ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਪੰਜਾਬ ਐਸਓਆਈ ਵਿੰਗ ਦੇ ਸਰਪਰਸਤ ਭੀਮ ਵੜੈਚ,ਪੰਜਾਬ ਐਸਓਆਈ ਦੇ ਪ੍ਰਧਾਨ ਰੌਬਿਨ ਬਰਾੜ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਐਸਓਆਈ ਦੋਆਬਾ ਜ਼ੋਨ ਦੇ ਪ੍ਰਧਾਨ ਸੋਨੂੰ ਬੈਨਾਂਪੂਰੀਆ ਨੇ ਹਲਕਾ ਕਪੂਰਥਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਪੰਮਾ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਮਨਵੀਰ ਸਿੰਘ ਵਡਾਲਾ ਦੀ ਮੌਜੂਦਗੀ ਵਿਚ ਦੋਆਬਾ ਜ਼ੋਨ-2 ਦੇ ਹਲਕਾ ਕਪੂਰਥਲਾ ਦੇ ਅਹੁਦੇਦਾਰਾ ਦਾ ਐਲਾਨ ਕੀਤਾ।
ਇਸ ਦੌਰਾਨ ਸੋਨੂੰ ਬੇਨੀਪੁਰਿਆ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਅਤੇ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਕਈ ਵਰਕਰਾਂ ਨੂੰ ਜਿੰਮੇਵਾਰੀਆਂ ਦਿਤੀਆਂ ਗਈਆਂ,ਜਿਨ੍ਹਾਂ ਵਿੱਚ ਜੋਨ ਸੂਦ ਨੂੰ ਅਕਾਲੀ ਦਲ ਐਸਓਆਈ ਵਿੰਗ ਹਲਕਾ ਪ੍ਰਧਾਨ ਸ਼ਹਿਰੀ ਕਪੂਰਥਲਾ,ਲਵਪ੍ਰੀਤ ਸਿੰਘ ਨੂੰ ਦੋਆਬਾ ਮੀਤ ਪ੍ਰਧਾਨ,ਅਜ਼ਾਦ ਵਿੰਦਰ ਸਿੰਘ ਨੂੰ ਜ਼ਿਲ੍ਹਾ ਮੀਤ ਪ੍ਰਧਾਨ,ਅਮਰਜੋਤ ਸਿੰਘ ਨੂੰ ਹਲਕਾ ਦਿਹਾੜੀ ਪ੍ਰਧਾਨ ਨਿਯੁਕਤ ਕੀਤਾ।ਇਸ ਸਮੇਂ ਨਵ-ਨਿਯੁਕਤ ਅਹੁਦੇਦਾਰ ਨੇ ਪਾਰਟੀ ਹਾਈਕਮਾਨ ਦਾ ਵਿਸ਼ੇਸ ਤੌਰ ਧੰਨਵਾਦ ਕਰਦਿਆ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੇ ਗਏ ਅਹੁਦੇ ਦੀ ਮਾਣ-ਮਰਿਆਦਾ ਰੱਖਦੇ ਹੋਏ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਾਂਝੀ ਸਰਕਾਰ ਬਣਾਉਣ ਲਈ ਦਿਨ-ਰਾਤ ਇੱਕ ਕਰਕੇ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ।ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਜੈ ਸ਼ਰਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ,ਜੋ ਸਮੇਂ ਸਮੇਂ ਤੇ ਪਾਰਟੀ ਲਈ ਵਫਾਦਾਰ ਅਤੇ ਮਿਹਨਤੀ ਵਰਕਰਾਂ ਨੂੰ ਮਾਣ-ਸਨਮਾਣ ਦਿੰਦੀ ਰਹੀ ਹੈ ਅਤੇ ਅੱਗੇ ਵੀ ਪਾਰਟੀ ਵਰਕਰਾਂ ਨੂੰ ਪੂਰਾ ਮਾਣ ਸਨਮਾਣ ਦਿੰਦੀ ਰਹੇਗੀ।ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਪੰਜਾਬ ਦਾ ਨੋਜਵਾਨ ਵਰਗ ਜੇਕਰ ਸੱਤਾ ਦਿਵਾ ਸਕਦਾ ਹੈ ਤਾਂ ਖੌਹ ਵੀ ਸਕਦਾ ਹੈ।ਉਨ੍ਹਾਂਨੇ ਨੇ ਜਵਾਨ ਵਰਗ ਨੂੰ ਦੇਸ਼ ਦਾ ਭਵਿੱਖ ਦੱਸਦੇ ਹੋਏ ਕਿਹਾ ਕਿ ਯੁਵਾਵਾਂ ਨੂੰ ਵਧਕੇ ਰਾਜਨੀਤੀ ਵਿੱਚ ਹਿੱਸਾ ਲੈਣਾ ਚਾਹੀਦਾ ਹੈ।ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿੱਚ ਨੋਜਵਾਨ ਵਰਗ ਕਾਂਗਰਸ ਨੂੰ ਮੁੰਹਤੋੜ ਜਵਾਬ ਦੇਵੇਗਾ।ਉਨ੍ਹਾਂਨੇ ਕਿਹਾ ਕਿ ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਸਰਕਾਰ ਨੂੰ ਚੱਲਦਾ ਕਰਣਾ ਚਾਹੁੰਦੇ ਹਨ।ਸੋਨੂੰ ਬੇਨੀਪੁਰਿਆ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ ਨੂੰ ਪੰਜਾਬ ਦੇ ਹਰ ਖੇਤਰ ਵਿੱਚ ਪਹੁੰਚਾਣ ਦੇ ਉਦੇਸ਼ ਨਾਲ ਐਸ.ਓ.ਆਈ ਵਲੋਂ ਕਾਰਜ ਕੀਤੇ ਜਾ ਰਹੇ ਹਨ ਅਤੇ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾ ਰਿਹਾ ਹੈ।ਉਨ੍ਹਾਂਨੇ ਕਿਹਾ ਕਿ ਆਉਣ ਵਾਲੀਆ 2022 ਵਿਧਾਨਸਭਾ ਦੀਆ ਚੋਣਾਂ ਲਈ ਵਿਦਿਆਰਥੀਆਂ ਦੀਆਂ ਟੀਮਾਂ ਬਣਾਕੇ ਨੌਜਵਾਨਾਂ ਨੂੰ ਅਕਾਲੀ ਦਲ ਦੇ ਨਾਲ ਜੋੜਿਆ ਜਾਵੇਗਾ।ਇਸ ਦੌਰਾਨ ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਮਨਵੀਰ ਸਿੰਘ ਵਡਾਲਾ ਨੇ ਕਿਹਾ ਕਿ ਅਕਾਲੀ ਦਲ ਵਿੱਚ ਯੂਥ ਵਿੰਗ ਦੀ ਹਮੇਸ਼ਾ ਅਹਿਮ ਭੂਮਿਕਾ ਰਹੀ ਹੈ।ਵਿਧਾਨਸਭਾ ਚੋਣਾਂ ਵਿੱਚ ਯੂਥ ਵਿੰਗ ਪੂਰੀ ਮਿਹਨਤ ਨਾਲ ਪਾਰਟੀ ਲਈ ਕੰਮ ਕਰੇਗਾ ਅਤੇ ਯੂਥ ਅਕਾਲੀ ਦਲ ਵੱਡੇ ਪੱਧਰ ਤੇ ਪਾਰਟੀ ਨੂੰ ਸ਼ਾਨਦਾਰ ਜਿੱਤ ਦਵਾਵੇਗਾ।ਇਸ ਮੌਕੇ ਤੇ ਹਰਬੰਸ ਸਿੰਘ ਵਾਲੀਆ ਸੀਨੀਅਰ ਅਕਾਲੀ ਆਗੂ,ਇੰਦਰਜੀਤ ਸਿੰਘ ਮਾਨ ਸਰਕਲ ਪ੍ਰਧਾਨ,ਜਗਬੀਰ ਸਿੰਘ ਵਡਾਲਾ ਮੈਂਬਰ ਪੀ.ਏ.ਸੀ,ਬਖਸ਼ੀਸ਼ ਸਿੰਘ ਧਮ ਸਰਕਲ ਪ੍ਰਧਾਨ,ਜਰਨੈਲ ਸਿੰਘ ਬਾਜਵਾ ਸਰਕਲ ਪ੍ਰਧਾਨ,ਅਜੇ ਬਬਲਾ,ਕ੍ਰਿਸ਼ਨ ਲਾਲ ਟੰਡਨ,ਕੁਲਵੰਤ ਸਿੰਘ ਜੋਸਨ ਸੀਨੀਅਰ ਆਗੂ,ਸੁਰਜੀਤ ਸਿੰਘ ਰਾਣਾ ਸੀਨੀਅਰ ਆਗੂ,ਹਰੀਸ਼ ਕੁਮਾਰ ਕੌਂਸਲਰ,ਯੂਥ ਆਗੂ ਜਸਵਿੰਦਰ ਸਿੰਘ ਪੱਡਾ,ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਮਨੀ ਮਾਹਲ,ਤਨਵੀਰ ਫਿਆਲੀ ਸਰਕਲ ਪ੍ਰਧਾਨ ਯੂਥ ਅਕਾਲੀ ਦਲ,ਬਢੀਵਾਲ ਸਰਕਲ ਪ੍ਰਧਾਨ ਯੂਥ ਅਕਾਲੀ ਦਲ,ਦਿਨੇਸ਼ ਕੁਮਾਰ,ਕੋਮਲ ਗਾਗਾ ਐਸੀ ਵਿੰਗ ਮੀਤ ਪ੍ਰਧਾਨ,ਪੰਜਾਬ ਸਿੰਘ ਨਾਹਰ,ਗੁਰੂਨਾਮ ਸਿੰਘ ਕਾਦੂਪੁਰ,ਹੰਸਰਾਜ ਦਬੁਰਜੀ,ਆਦਿ ਸੀਨੀਅਰ ਤੇ ਨੌਜਵਾਨ ਆਗੂ ਹਾਜਰ ਸਨ।