ਨਵੀਂ ਦਿੱਲੀ :- ਕੈਨੇਡਾ ਵਿੱਚ ਰਹਿੰਦੇ ਭਾਰਤੀਆਂ ਦੇ ਸੁਰੱਖਿਆ ਮਸਲਿਆਂ ਨੇ ਇੱਕ ਵਾਰ ਫਿਰ ਚਰਚਾ ਜਨਮ ਦੇ ਦਿੱਤਾ ਹੈ। ਭਾਰਤ ਦੇ ਨਵੇਂ ਉੱਚ ਕਮਿਸ਼ਨਰ ਦਿਨੇਸ਼ ਕੇ. ਪਟਨਾਇਕ ਨੇ ਖੁੱਲ੍ਹੇ ਤੌਰ ‘ਤੇ ਕਿਹਾ ਹੈ ਕਿ ਵੱਡੀ ਗਿਣਤੀ ਵਿੱਚ ਭਾਰਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਅਤੇ ਇੱਥੇ ਰਹਿੰਦਾ ਭਾਰਤੀ ਸਮੁਦਾਇ ਲਗਾਤਾਰ ਦਬਾਅ ਦਾ ਸ਼ਿਕਾਰ ਹੈ।
“ਅਜੀਬ ਹੈ ਕਿ ਮੈਨੂੰ ਵੀ ਸੁਰੱਖਿਆ ਦੀ ਲੋੜ ਮਹਿਸੂਸ ਹੋ ਰਹੀ ਹੈ” – ਪਟਨਾਇਕ
ਪਟਨਾਇਕ ਨੇ ਕਿਹਾ ਕਿ ਜਦੋਂ ਇੱਕ ਉੱਚ ਕਮਿਸ਼ਨਰ ਨੂੰ ਹੀ ਆਪਣੀ ਸੁਰੱਖਿਆ ‘ਤੇ ਚਿੰਤਾ ਹੋਵੇ, ਤਾਂ ਆਮ ਭਾਰਤੀਆਂ ਦੀ ਦਸ਼ਾ ਸਮਝੀ ਜਾ ਸਕਦੀ ਹੈ। ਉਨ੍ਹਾਂ ਨੇ ਇਹ ਇਸ਼ਾਰਾ ਵੀ ਦਿੱਤਾ ਕਿ ਕੁਝ ਕੈਨੇਡੀਅਨ ਗਰੁੱਪ ਹਾਲਾਤਾਂ ਨੂੰ ਜਾਣ-ਬੁੱਝ ਕੇ ਬਿਗਾੜ ਰਹੇ ਹਨ, ਜਿਸ ਨਾਲ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ‘ਤੇ ਵੀ ਨਕਾਰਾਤਮਕ ਅਸਰ ਪੈ ਰਿਹਾ ਹੈ।
ਕੱਟੜਪੰਥੀ ਗਰੁੱਪਾਂ ਦੀ ਸਰਗਰਮੀ ‘ਤੇ ਇਸ਼ਾਰਾ
ਦਿਨੇਸ਼ ਪਟਨਾਇਕ ਨੇ ਬਿਨਾਂ ਕਿਸੇ ਨਾਂ ਦਾ ਸਿੱਧਾ ਜ਼ਿਕਰ ਕੀਤੇ ਕਿਹਾ ਕਿ ਕੁਝ “ਚੁਣੇ ਹੋਏ ਗਰੁੱਪ” ਸਥਾਨਕ ਭਾਰਤੀਆਂ ਵਿਚ ਡਰ ਪੈਦਾ ਕਰ ਰਹੇ ਹਨ। ਉਨ੍ਹਾਂ ਨੇ ਪੁੱਛਿਆ ਕਿ ਜੇ ਇਹ ਪਰਿਸਥਿਤੀ ਜਾਰੀ ਰਹੀ ਤਾਂ ਫਿਰ ਇਸ ਨੂੰ ਸੁਧਾਰਨ ਲਈ ਕਿਹੜਾ ਰਸਤਾ ਅਪਣਾਇਆ ਜਾਵੇ?
ਭਾਰਤੀਆਂ ਦੀ ਦੇਸ਼ ਨਿਕਾਲੀ ‘ਚ ਤੇਜ਼ੀ
ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਵੱਲੋਂ ਦੇਸ਼ ਛੱਡਣ ਦੇ ਹੁਕਮਾਂ ਦੀ ਗਿਣਤੀ ਬੇਹੱਦ ਵਧ ਗਈ ਹੈ।
-
2019 ਵਿੱਚ 625 ਭਾਰਤੀਆਂ ਨੂੰ ਕੈਨੇਡਾ ਛੱਡਣ ਲਈ ਕਿਹਾ ਗਿਆ ਸੀ
-
2024 ਵਿੱਚ ਇਹ ਗਿਣਤੀ ਵੱਧ ਕੇ 1,997 ‘ਤੇ ਪਹੁੰਚ ਗਈ
-
ਅਤੇ 2025 ਵਿੱਚ ਜੁਲਾਈ ਤੱਕ ਹੀ 1,891 ਭਾਰਤੀਆਂ ਨੂੰ ਡਿਪੋਰਟ ਨੋਟਿਸ ਜਾਰੀ ਹੋ ਚੁੱਕੇ ਹਨ
ਇਹ ਅੰਕੜੇ ਇਸ਼ਾਰਾ ਕਰਦੇ ਹਨ ਕਿ 2025 ਦਾ ਆਖ਼ਰੀ ਅੰਕੜਾ 2024 ਤੋਂ ਵੀ ਵੱਧ ਹੋ ਸਕਦਾ ਹੈ।
ਐਂਟੀ-ਇਮੀਗ੍ਰੇਸ਼ਨ ਪਾਲਿਸੀ ਹੋ ਰਹੀ ਸਖ਼ਤ
ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਦੀਆਂ ਰਿਪੋਰਟਾਂ ਮੁਤਾਬਕ, ਕੈਨੇਡਾ ਇਸ ਵੇਲ਼ੇ ਅਮਰੀਕਾ ਵਾਂਗ ਐਂਟੀ-ਇਮੀਗ੍ਰੇਸ਼ਨ ਪਾਲਿਸੀ ‘ਤੇ ਜ਼ੋਰ ਦੇ ਰਿਹਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਹਾਲ ਹੀ ਵਿੱਚ ਇਸ਼ਾਰਾ ਕੀਤਾ ਸੀ ਕਿ “ਵਿਦੇਸ਼ੀ ਅਪਰਾਧੀਆਂ” ਨੂੰ ਡਿਪੋਰਟ ਕਰਨ ਵਿੱਚ ਹੋਰ ਤੀਜ਼ੀ ਲਿਆਈ ਜਾਵੇਗੀ।