ਚੰਡੀਗੜ੍ਹ :- ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਅੰਦਰ ਅਤੇ ਵਿਦੇਸ਼ ‘ਚ ਰਹਿੰਦੇ ਸਾਰੇ ਭਾਰਤੀਆਂ ਨੂੰ ਮੁਬਾਰਕਬਾਦ ਦਿੱਤੀ। ਆਪਣੇ ਸੰਦੇਸ਼ ‘ਚ ਮੁੱਖ ਮੰਤਰੀ ਨੇ ਕਿਹਾ ਕਿ ਰੌਸ਼ਨੀ ਦਾ ਇਹ ਪਵਿੱਤਰ ਤਿਉਹਾਰ ਹਰ ਘਰ ਵਿੱਚ ਤਰੱਕੀ, ਸੁੱਖ-ਸਮਰਿੱਧੀ ਅਤੇ ਚੜ੍ਹਦੀ ਕਲਾ ਲੈ ਕੇ ਆਵੇ।
ਲੋਕਾਂ ਦੇ ਘਰ-ਪਰਿਵਾਰ ਲਈ ਚੰਗੀਆਂ ਕਾਮਨਾਵਾਂ
CM ਮਾਨ ਨੇ ਅੱਗੇ ਕਿਹਾ ਕਿ ਦੀਵੇ ਦੀ ਲੌ ਵਾਂਗ ਹਰ ਮਨੁੱਖ ਦੇ ਜੀਵਨ ਵਿੱਚ ਚਾਨਣ ਫੈਲੇ ਅਤੇ ਪਰਿਵਾਰਾਂ ਵਿੱਚ ਪਿਆਰ, ਭਰਾਵਾਂ ਤੇ ਇਕ-ਦੂਜੇ ਲਈ ਸਨਮਾਨ ਬਣਿਆ ਰਹੇ। ਉਨ੍ਹਾਂ ਉਮੀਦ ਜਤਾਈ ਕਿ ਤਿਉਹਾਰ ਦਾ ਇਹ ਦਿਨ ਸਾਂਝ ਪ੍ਰੇਮ ਵਧਾਉਣ ਦੇ ਨਾਲ ਸਮਾਜ ਨੂੰ ਹੋਰ ਮਜ਼ਬੂਤ ਬਣਾਏਗਾ।