ਅੰਮ੍ਰਿਤਸਰ :- ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਵਿੱਚ ਬੰਦੀ ਛੋੜ ਦਿਵਸ ਦੀ ਤਰੀਕ ਨੂੰ ਲੈ ਕੇ ਉਲਝਣ ਮੌਜੂਦ ਸੀ। ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਸੰਗਤ ਨੂੰ ਸਪੱਸ਼ਟ ਕੀਤਾ ਹੈ ਕਿ ਇਸ ਸਾਲ ਬੰਦੀ ਛੋੜ ਦਿਵਸ 21 ਅਕਤੂਬਰ ਨੂੰ ਮਨਾਇਆ ਜਾਵੇਗਾ।
ਸੰਗਤ ਨੂੰ ਵਾਤਾਵਰਣ ਅਤੇ ਪੰਥਕ ਮੁੱਲਾਂ ਦੀ ਅਪੀਲ
ਗਿਆਨੀ ਜੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਜਿਵੇਂ ਅਸੀਂ ਦੀਵੇ ਬਾਲ ਕੇ ਵਾਤਾਵਰਣ ਨੂੰ ਸੁਗੰਧਤ ਕਰਦੇ ਹਾਂ, ਉਸੇ ਤਰ੍ਹਾਂ ਪਟਾਖਿਆਂ ਦੀ ਵਰਤੋਂ ਘੱਟ ਕੀਤੀ ਜਾਵੇ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪਟਾਖੇ ਹਵਾ ਨੂੰ ਦੂਸ਼ਿਤ ਕਰਦੇ ਹਨ ਅਤੇ ਪੰਛੀਆਂ ਅਤੇ ਬਜ਼ੁਰਗਾਂ ਲਈ ਨੁਕਸਾਨਦਾਇਕ ਹਨ। ਸਿੱਖ ਪੰਥ ਦਾ ਸਂਦੇਸ਼ ਸਦਾ ਸ਼ਾਂਤੀ, ਪ੍ਰਕਾਸ਼ ਅਤੇ ਪ੍ਰੇਮ ਦਾ ਰਿਹਾ ਹੈ। ਇਸ ਲਈ ਬੰਦੀ ਛੋੜ ਦਿਵਸ ‘ਤੇ ਸੰਗਤ ਨੂੰ ਵਾਤਾਵਰਣ ਸੁਰੱਖਿਆ ਅਤੇ ਮਨੁੱਖਤਾ ਦੀ ਸੇਵਾ ਦਾ ਵਚਨ ਦੇਣਾ ਚਾਹੀਦਾ ਹੈ।