ਪਟਿਆਲਾ :- ਪੰਜਾਬ ਦੀ ਰਾਜਨੀਤੀ ਵਿੱਚ ਵੱਡੀ ਹਲਚਲ ਵੇਖਣ ਨੂੰ ਮਿਲੀ ਹੈ। ਪਟਿਆਲਾ ਵਿੱਚ ਭਾਜਪਾ ਨੂੰ ਤਗੜਾ ਝਟਕਾ ਲੱਗਿਆ ਹੈ ਜਦੋਂ ਸਾਬਕਾ ਮੇਅਰ ਸੰਜੀਵ ਬਿੱਟੂ ਨੇ ਕਾਂਗਰਸ ਦਾ ਦਾਮਨ ਫੜ ਲਿਆ।
ਸਾਬਕਾ ਮੇਅਰ ਸੰਜੀਵ ਬਿੱਟੂ ਦੀ ਘਰ ਵਾਪਸੀ
ਭਾਜਪਾ ਵਲੋਂ ਪਟਿਆਲਾ ਦੇ ਪਹਿਲੇ ਮੇਅਰ ਰਹੇ ਸੰਜੀਵ ਬਿੱਟੂ ਨੇ ਵੱਡੇ ਰਾਜਨੀਤਕ ਫੈਸਲੇ ਤਹਿਤ ਦੁਬਾਰਾ ਕਾਂਗਰਸ ‘ਚ ਵਾਪਸੀ ਕੀਤੀ ਹੈ। ਇਸ ਸ਼ਮੂਲੀਅਤ ਨੂੰ ਕਾਂਗਰਸ ਘਰ ਵਾਪਸੀ ਵਜੋਂ ਦਰਸਾ ਰਹੀ ਹੈ।
ਸਾਬਕਾ ਜ਼ਿਲ੍ਹਾ ਪ੍ਰਧਾਨ ਨੇ ਵੀ ਕਾਂਗਰਸ ਦਾ ਦਾਮਨ ਫੜਿਆ
ਸਾਬਕਾ ਮੇਅਰ ਦੇ ਨਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਨੇ ਵੀ ਕਾਂਗਰਸ ‘ਚ ਸ਼ਮੂਲੀਅਤ ਕੀਤੀ ਹੈ, ਜਿਸ ਨਾਲ ਸੂਬਾ ਪੱਧਰ ‘ਤੇ ਭਾਜਪਾ ਲਈ ਇੱਕ ਹੋਰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਦਿੱਲੀ ਹਾਈਕਮਾਣਡ ਦੀ ਮੌਜੂਦਗੀ ਵਿੱਚ ਸ਼ਮੂਲੀਅਤ
ਸੰਜੀਵ ਬਿੱਟੂ ਅਤੇ ਹੋਰ ਨੇਤਾ ਦੀ ਕਾਂਗਰਸ ‘ਚ ਸ਼ਮੂਲੀਅਤ ਦਿੱਲੀ ਵਿੱਚ ਕਾਂਗਰਸ ਹਾਈਕਮਾਣਡ ਦੇ ਸੀਨੀਅਰ ਆਗੂਆਂ ਭੂਪੇਸ਼ ਬਘੇਲ ਅਤੇ ਵੇਣੂ ਗੋਪਾਲ ਦੀ ਮੌਜੂਦਗੀ ਵਿੱਚ ਕਰਵਾਈ ਗਈ। ਸ਼ਮੂਲੀਅਤ ਸਮਾਗਮ ਦੌਰਾਨ ਕਾਂਗਰਸ ਨੇ ਦਾਅਵਾ ਕੀਤਾ ਕਿ ਅੱਗੇ ਹੋਰ ਵੱਡੇ ਨੇਤਾ ਵੀ ਵਾਪਸੀ ਕਰ ਸਕਦੇ ਹਨ।