ਚੰਡੀਗੜ੍ਹ :- ਪੰਜਾਬ ਦੇ ਕਿਸਾਨਾਂ ਲਈ ਖਰੀਦ ਨਿਯਮਾਂ ‘ਚ ਢਿੱਲ ਦੇਣ ‘ਤੇ ਕੇਂਦਰ ਸਰਕਾਰ ਵਿਚਾਰ ਕਰ ਰਹੀ ਹੈ। ਇਸ ਸਬੰਧ ਵਿੱਚ ਕੇਂਦਰੀ ਟੀਮਾਂ ਨੇ 19 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕਰਕੇ ਪ੍ਰਭਾਵਿਤ ਫਸਲਾਂ ਦੇ ਨਮੂਨੇ ਇਕੱਠੇ ਕੀਤੇ ਹਨ। ਸਰਵੇਖਣ ਅੱਜ ਪੂਰਾ ਹੋ ਜਾਵੇਗਾ ਅਤੇ ਇਸਦੇ ਆਧਾਰ ‘ਤੇ ਕਿਸਾਨਾਂ ਨੂੰ ਝੋਨੇ ਦੀ ਖਰੀਦ ‘ਚ ਰਾਹਤ ਮਿਲਣ ਦੇ ਸੰਕੇਤ ਹਨ।