ਹਰਿਆਣਾ :- ਐਸਿਸਟੈਂਟ ਸਬ-ਇੰਸਪੈਕਟਰ (ਏ.ਐੱਸ.ਆਈ.) ਸੰਦੀਪ ਦੇ ਪੋਸਟਮਾਰਟਮ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਅੱਜ ਉਸਦਾ ਅੰਤਿਮ ਸੰਸਕਾਰ ਜੁਲਾਣਾ ਵਿਖੇ ਕੀਤਾ ਜਾਵੇਗਾ। ਪਰਿਵਾਰ ਵੱਲੋਂ ਪੋਸਟਮਾਰਟਮ ਲਈ ਸਹਿਮਤੀ ਦਿੱਤੇ ਜਾਣ ਤੋਂ ਬਾਅਦ ਇਹ ਪ੍ਰਕਿਰਿਆ ਸਵੇਰੇ ਸ਼ੁਰੂ ਕੀਤੀ ਗਈ।
ਪਰਿਵਾਰ ਵੱਲੋਂ ਪੋਸਟਮਾਰਟਮ ਲਈ ਸਹਿਮਤੀ
ਮ੍ਰਿਤਕ ਦੇ ਰਿਸ਼ਤੇਦਾਰ ਸਤਯਵਾਨ ਲਾਥਰ ਨੇ ਦੱਸਿਆ ਕਿ ਪਰਿਵਾਰ ਨੇ ਪੋਸਟਮਾਰਟਮ ਲਈ ਸਹਿਮਤੀ ਦੇ ਦਿੱਤੀ ਹੈ ਅਤੇ ਅੱਜ ਸਵੇਰੇ ਇਹ ਕਾਰਵਾਈ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅੰਤਿਮ ਸੰਸਕਾਰ ਦੁਪਹਿਰ ਦੇ ਸਮੇਂ ਜੁਲਾਣਾ ਵਿਖੇ ਕੀਤਾ ਜਾਵੇਗਾ।
“ਸਰਕਾਰ ਕੋਲੋਂ ਕੋਈ ਵਿਸ਼ੇਸ਼ ਮੰਗ ਨਹੀਂ”: ਪਰਿਵਾਰ
ਮੀਡੀਆ ਨਾਲ ਗੱਲਬਾਤ ਦੌਰਾਨ ਸਤਯਵਾਨ ਲਾਥਰ ਨੇ ਕਿਹਾ, “ਪੋਸਟਮਾਰਟਮ ਅੱਜ ਹੋਵੇਗਾ ਅਤੇ ਅੰਤਿਮ ਸੰਸਕਾਰ ਦੁਪਹਿਰ ਕਰਨਾ ਤਹਿ ਕੀਤਾ ਗਿਆ ਹੈ। ਸਾਡੀ ਸਰਕਾਰ ਨਾਲ ਇਸ ਸਮੇਂ ਕੋਈ ਵਿਸ਼ੇਸ਼ ਮੰਗ ਨਹੀਂ ਹੈ।”
ਵਾਈ ਪੂਰਨ ਕੁਮਾਰ ਦੇ ਅੰਤਿਮ ਸੰਸਕਾਰ ਤੋਂ ਇਕ ਦਿਨ ਬਾਅਦ ਘਟਨਾ
ਇਹ ਘਟਨਾ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਇਕ ਦਿਨ ਪਹਿਲਾਂ ਆਈ.ਪੀ.ਐੱਸ. ਅਧਿਕਾਰੀ ਵਾਈ ਪੂਰਨ ਕੁਮਾਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਬੁੱਧਵਾਰ ਨੂੰ ਉਨ੍ਹਾਂ ਦੇ ਪੋਸਟਮਾਰਟਮ ਤੋਂ ਬਾਅਦ ਅੰਤਿਮ ਸਸਕਾਰ ਸੋਗਮਈ ਮਾਹੌਲ ‘ਚ ਕੀਤਾ ਗਿਆ ਸੀ।