ਨਵੀਂ ਦਿੱਲੀ :- ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਂਸਦ ਰਾਹੁਲ ਗਾਂਧੀ ਅੱਜ ਚੰਡੀਗੜ੍ਹ ਪਹੁੰਚਣਗੇ, ਜਿੱਥੇ ਉਹ ਹਾਲ ਹੀ ‘ਚ ਖੁਦਕੁਸ਼ੀ ਕਰਨ ਵਾਲੇ ਆਈ.ਪੀ.ਐੱਸ. ਅਫ਼ਸਰ ਵਾਈ. ਪੂਰਨ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ।
ਪਰਿਵਾਰ ਨਾਲ ਜਤਾਉਣਗੇ ਦੁੱਖ ਤੇ ਸਾਂਝਾ ਕਰਨਗੇ ਭਾਵਨਾਵਾਂ
ਰਾਹੁਲ ਗਾਂਧੀ ਇਸ ਦੌਰਾਨ ਪੂਰਨ ਕੁਮਾਰ ਦੇ ਪਰਿਵਾਰ ਨਾਲ ਮਿਲ ਕੇ ਉਨ੍ਹਾਂ ਨਾਲ ਦੁੱਖ ਸਾਂਝਾ ਕਰਨਗੇ ਅਤੇ ਇਸ ਮਾਮਲੇ ਨਾਲ ਜੁੜੇ ਹਾਲਾਤਾਂ ਬਾਰੇ ਜਾਣਕਾਰੀ ਵੀ ਲੈਣਗੇ। ਕਾਂਗਰਸ ਵੱਲੋਂ ਇਹ ਦੌਰਾ ਇੱਕ ਮਨੁੱਖੀ ਹਮਦਰਦੀ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ।