ਕੱਕੜ :- ਸਰਹੱਦੀ ਪਿੰਡ ਕੱਕੜ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਥਾਨਕ ਮਾਹੌਲ ਤਣਾਅਪੂਰਨ ਹੋ ਗਿਆ। ਵੀਡੀਓ ਵਿੱਚ ਦਿਖਾਇਆ ਗਿਆ ਕਿ ਇੱਕ ਅੰਮ੍ਰਿਤਧਾਰੀ ਕਿਸਾਨ ਬਾਜ ਸਿੰਘ ਕੱਕੜ ਦੀ ਇੱਕ ਔਰਤ ਨੇ ਉਸ ਦੀ ਦਾੜੀ ਅਤੇ ਕੇਸਾਂ ਦੀ ਬੇਅਦਬੀ ਕੀਤੀ ਅਤੇ ਉਸ ਨਾਲ ਗਾਲੀ-ਗਲੋਚ ਕੀਤੀ।
ਕਿਸਾਨਾਂ ਨੇ ਪੁਲਸ ਤੋਂ ਐਕਸ਼ਨ ਦੀ ਮੰਗ ਕੀਤੀ
ਇਸ ਘਟਨਾ ‘ਤੇ ਰਿਐਕਸ਼ਨ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਜੋਨ ਚੋਗਾਵਾਂ ਦੇ ਪ੍ਰਧਾਨ ਗੁਰਲਾਲ ਸਿੰਘ ਕੱਕੜ ਅਤੇ ਕੁਲਵੰਤ ਸਿੰਘ ਰਾਏ ਦੇ ਨੇਤ੍ਰਤਵ ਹੇਠ ਸੈਂਕੜੇ ਕਿਸਾਨ ਥਾਣਾ ਲੋਪੋਕੇ ‘ਤੇ ਇਕੱਠੇ ਹੋਏ। ਉਨ੍ਹਾਂ ਨੇ ਪੁਲਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਲਗਾਇਆ।
ਮੁਕਦਮਾ ਦਰਜ ਕਰਨ ਦੀ ਮੰਗ
ਕਿਸਾਨਾਂ ਨੇ ਪੁਲਸ ਤੋਂ ਮੰਗ ਕੀਤੀ ਕਿ ਵਾਇਰਲ ਵੀਡੀਓ ਦੇ ਅਧਾਰ ‘ਤੇ ਉਕਤ ਔਰਤਾਂ ਵਿਰੁੱਧ ਮੁਕਦਮਾ ਦਰਜ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਉਕਤ ਔਰਤਾਂ ‘ਤੇ ਕਾਰਵਾਈ ਨਾ ਕਰਨ ਦਾ ਰਵੱਈਆ ਬਰਦਾਸ਼ਤਯੋਗ ਨਹੀਂ ਹੈ।