ਰਾਜਸਥਾਨ :- ਸਿਕਾਰ ਸ਼ਹਿਰ ਵਿੱਚ ਸ਼ਨੀਵਾਰ ਨੂੰ ਇੱਕ ਦਿਲਦਹਲਾ ਦਿਉਣ ਵਾਲੀ ਘਟਨਾ ਵਾਪਰੀ, ਜਦੋਂ ਇੱਕ ਪਰਿਵਾਰ ਦੇ ਪੰਜ ਮੈਂਬਰ ਆਪਣੀ ਰਿਹਾਇਸ਼ ਵਿੱਚ ਮ੍ਰਿਤਕ ਮਿਲੇ। ਮ੍ਰਿਤਕਾਂ ਵਿੱਚ ਮਾਂ ਅਤੇ ਉਸਦੇ ਚਾਰ ਬੱਚੇ ਸ਼ਾਮਿਲ ਹਨ, ਜਿਨ੍ਹਾਂ ਵਿੱਚ ਦੋ ਪੁੱਤਰ ਅਤੇ ਦੋ ਧੀਆਂ ਹਨ।
ਪਰਿਵਾਰ ਦੀ ਜਾਣਕਾਰੀ
ਜਾਣਕਾਰੀ ਮੁਤਾਬਿਕ, ਪਰਿਵਾਰ ਅਨਿਰੁੱਧ ਰੈਜ਼ਿਡੈਂਸੀ, ਪਾਲਵਾਸ ਰੋਡ ‘ਚ ਰਹਿੰਦਾ ਸੀ। ਸ਼ੁਰੂਆਤੀ ਜਾਂਚ ਵਿੱਚ ਪੁਲਿਸ ਨੇ ਇਹ ਸੰਕੇਤ ਦਿੱਤਾ ਹੈ ਕਿ ਮਾਂ ਅਤੇ ਬੱਚਿਆਂ ਨੇ ਜਹਿਰ ਖਾ ਲਿਆ ਤੇ ਆਤਮ ਹੱਤਿਆ ਕਰ ਲਈ ਹੈ, ਜਿਸ ਕਾਰਨ ਉਹ ਮ੍ਰਿਤਕ ਹੋ ਗਏ। ਮਾਂ ਦੀ ਪਛਾਣ ਕਿਰਨ ਦੇ ਨਾਮ ਨਾਲ ਕੀਤੀ ਗਈ ਹੈ।
ਮੁਹੱਲੇ ਵਿੱਚ ਹਲਚਲ
ਇਹ ਘਟਨਾ ਦੇਖ ਕੇ ਮੁਹੱਲੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਰਹਿਣ ਵਾਲਿਆਂ ਨੇ ਤੁਰੰਤ ਸਦਰ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਟੀਮ ਮੌਕੇ ‘ਤੇ ਪਹੁੰਚ ਕੇ ਵਿਆਪਕ ਜਾਂਚ ਕਰ ਰਹੀ ਹੈ ਤਾਂ ਜੋ ਇਸ ਸੰਭਾਵਿਤ ਪਰਿਵਾਰਕ ਆਤਮਹੱਤਿਆ ਦੇ ਪਿਛੋਕੜ ਕਾਰਨ ਅਤੇ ਹਾਲਾਤ ਸਪਸ਼ਟ ਕੀਤੇ ਜਾ ਸਕਣ। ਫਿਲਹਾਲ ਛਾਣਬੀਣ ਜਾਰੀ ਹੈ।