ਚੰਡੀਗੜ੍ਹ :- ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਅਤੇ ਹਿਮਾਚਲ ਵਿੱਚ ਬਰਫ਼ਬਾਰੀ ਕਾਰਨ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਵਿੱਚ ਤਬਦੀਲੀ ਆਈ ਹੈ। ਲਗਾਤਾਰ ਮੀਂਹ ਅਤੇ ਠੰਡੀ ਹਵਾਵਾਂ ਨੇ ਠੰਡ ਦਾ ਅਹਿਸਾਸ ਬੜ੍ਹਾ ਦਿੱਤਾ ਹੈ। ਮੌਸਮ ਵਿਭਾਗ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਤਾਪਮਾਨ 0.6 ਡਿਗਰੀ ਘਟ ਗਿਆ ਹੈ, ਜੋ ਸਧਾਰਣ ਤਾਪਮਾਨ ਨਾਲੋਂ 9.6 ਡਿਗਰੀ ਘੱਟ ਹੈ। ਸਭ ਤੋਂ ਵੱਧ ਤਾਪਮਾਨ 30.5 ਡਿਗਰੀ ਗੁਰਦਾਸਪੁਰ ਵਿੱਚ ਦਰਜ ਕੀਤਾ ਗਿਆ।