ਚੰਡੀਗੜ੍ਹ :- ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਵੱਡੇ ਪੱਧਰ ‘ਤੇ ਅਧਿਕਾਰੀਆਂ ਦੇ ਤਬਾਦਲੇ ਕਰਦੇ ਹੋਏ 133 ਡਿਪਟੀ ਸੁਪਰਿੰਟੈਂਡੈਂਟ ਆਫ਼ ਪੁਲਿਸ (DSP) ਅਤੇ ਅਸਿਸਟੈਂਟ ਸੁਪਰਿੰਟੈਂਡੈਂਟ ਆਫ਼ ਪੁਲਿਸ (ASP) ਨੂੰ ਨਵੀਆਂ ਜਗ੍ਹਾਂ ‘ਤੇ ਤੈਨਾਤ ਕੀਤਾ ਹੈ।
9 ਅਕਤੂਬਰ ਤੱਕ ਨਵੀਂ ਜਗ੍ਹਾ ‘ਤੇ ਹਾਜ਼ਰੀ ਲਗਾਣੀ ਲਾਜ਼ਮੀ
ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ, ਇਹ ਸਾਰੇ ਅਧਿਕਾਰੀ 9 ਅਕਤੂਬਰ ਨੂੰ ਆਪਣੀ ਨਵੀਂ ਤੈਨਾਤੀ ਵਾਲੀ ਜਗ੍ਹਾ ‘ਤੇ ਰਿਪੋਰਟ ਕਰਨਗੇ। ਇਸ ਕਦਮ ਨੂੰ ਰਾਜ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।