ਚੰਡੀਗੜ੍ਹ :- ਪੰਜਾਬ ਵਿੱਚ ਹੁਣ ਦਰਿਆਵਾਂ, ਨਹਿਰਾਂ ਅਤੇ ਨਾਲਿਆਂ ਨੇੜੇ ਘਰ, ਹੋਟਲ ਜਾਂ ਰੈਸਟੋਰੈਂਟ ਬਣਾਉਣ ਵਾਲੇ ਲੋਕਾਂ ਲਈ ਸਖ਼ਤ ਨਿਯਮ ਲਾਗੂ ਹੋ ਰਹੇ ਹਨ। ਸੂਤਰਾਂ ਮੁਤਾਬਕ, ਸੂਬੇ ਵਿੱਚ 850 ਚੋਣਵੀਆਂ ਥਾਵਾਂ ‘ਤੇ ਦਰਿਆਵਾਂ, ਨਹਿਰਾਂ, ਨਾਲਿਆਂ ਅਤੇ ਚੋਆਂ ਦੇ ਨੇੜੇ 150 ਮੀਟਰ ਦੇ ਘੇਰੇ ਵਿੱਚ ਕੋਈ ਨਿਰਮਾਣ ਨਹੀਂ ਹੋਵੇਗਾ।
ਨਿਯਮ ਅਤੇ ਕਾਰਵਾਈ
- ਕੁਝ ਥਾਵਾਂ ‘ਤੇ ਡਰੇਨੇਜ ਵਿਭਾਗ ਦੀ ਐੱਨ. ਓ. ਸੀ. ਲੈਣਾ ਜ਼ਰੂਰੀ ਹੋਵੇਗਾ।
- ਜੇਕਰ ਕੋਈ ਵਿਅਕਤੀ ਗੈਰ-ਕਾਨੂੰਨੀ ਨਿਰਮਾਣ ਕਰਦਾ ਹੈ, ਤਾਂ ਉਸ ਦੀ ਤੁਰੰਤ ਡਿਗਾਈ ਕੀਤੀ ਜਾਵੇਗੀ।
- ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਜਾ ਸਕਦੀ ਹੈ।
- ਜਲ ਨਿਕਾਸੀ ਵਿੱਚ ਰੁਕਾਵਟ ਪੈਣ ਦੀ ਸਥਿਤੀ ‘ਚ, ਵਿਭਾਗ ਦਾ ਬੁਲਡੋਜ਼ਰ ਸਿੱਧਾ ਕਾਰਵਾਈ ਕਰੇਗਾ।
ਸਰਕਾਰ ਨੇ ਜਲਦ ਹੀ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਤਿਆਰੀ ਕਰ ਲਈ ਹੈ, ਜਿਸ ਨਾਲ ਹੜ੍ਹਾਂ ਅਤੇ ਪਾਣੀ ਦੇ ਰਿਸ਼ਕ ਨੂੰ ਕਾਬੂ ਕੀਤਾ ਜਾਵੇਗਾ।