ਨਵੀਂ ਦਿੱਲੀ :- ਨੇਪਾਲ ਤੋਂ ਆਇਆ ਖੌਫਨਾਕ ਅਪਰਾਧੀ ਭੀਮ ਜੋਰਾ ਸੋਮਵਾਰ ਅੱਧੀ ਰਾਤ ਨੂੰ ਦਿੱਲੀ-ਐਨਸੀਆਰ ਦੇ ਆਸਥਾ ਕੁੰਜ ਪਾਰਕ ਵਿੱਚ ਪੁਲਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਮਾਰਿਆ ਗਿਆ। ਉਸ ‘ਤੇ ਦਿੱਲੀ ਦੇ ਇੱਕ ਡਾਕਟਰ ਦੀ ਹੱਤਿਆ, ਡਕੈਤੀ ਅਤੇ ਗੁਰੂਗ੍ਰਾਮ ਵਿੱਚ ਭਾਜਪਾ ਮਹਿਰੌਲੀ ਜ਼ਿਲ੍ਹਾ ਪ੍ਰਧਾਨ ਮਮਤਾ ਭਾਰਦਵਾਜ ਦੇ ਘਰੋਂ 22 ਲੱਖ ਰੁਪਏ ਚੋਰੀ ਕਰਨ ਦੇ ਦੋਸ਼ ਸੀ।