ਸ੍ਰੀ ਆਨੰਦਪੁਰ ਸਾਹਿਬ :- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਨੇ ਭਾਈ ਜੈਤਾ ਜੀ ਮਿਊਜ਼ੀਅਮ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਵੱਲੋਂ ਹੈਰੀਟੇਜ ਸਟ੍ਰੀਟ ਦਾ ਨੀਂਹ ਪੱਥਰ ਵੀ ਰੱਖਿਆ ਗਿਆ, ਜੋ ਕਿ ਇਲਾਕੇ ਦੀ ਸਾਂਝੀ ਵਿਰਾਸਤ ਨੂੰ ਸਾਂਭਣ ਵਿੱਚ ਮਹੱਤਵਪੂਰਨ ਕਦਮ ਹੈ।
ਅਧਿਆਪਕਾਂ ਨੂੰ ਸਨਮਾਨਤ ਕਰਨਾ ਅਤੇ State Award
ਵਿਸ਼ਵ ਅਧਿਆਪਕ ਦਿਵਸ ਦੇ ਮੌਕੇ ਤੇ ਮੁੱਖ ਮੰਤਰੀ ਨੇ ਪੰਜਾਬ ਦੇ 71 ਅਧਿਆਪਕਾਂ ਨੂੰ State Award ਦੇ ਕੇ ਸਨਮਾਨਤ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਅਧਿਆਪਕਾਂ ਦਾ ਕੰਮ ਕੋਈ ਸਿਰਫ਼ ਨੌਕਰੀ ਨਹੀਂ, ਸਗੋਂ ਇਹ ਇੱਕ ਮਿਸ਼ਨ ਹੈ। ਉਨ੍ਹਾਂ ਨੇ ਸ਼ਿੱਖਿਆ ਪ੍ਰਣਾਲੀ ਵਿੱਚ ਅਧਿਆਪਕਾਂ ਦੇ ਯੋਗਦਾਨ ਨੂੰ ਸਿਰਫ਼ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਹੀ ਨਹੀਂ, ਸਗੋਂ ਸਾਰੇ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਮੰਨਿਆ।
ਅਧਿਆਪਕਾਂ ਦੀ ਤਰੱਕੀ ਲਈ ਵਿਦੇਸ਼ਾਂ ਵਿੱਚ ਟਰੇਨਿੰਗ
ਭਗਵੰਤ ਮਾਨ ਨੇ ਇਹ ਵੀ ਐਲਾਨ ਕੀਤਾ ਕਿ ਅਧਿਆਪਕਾਂ ਨੂੰ ਅਪਡੇਟ ਕਰਨ ਅਤੇ ਨਵੀਂ ਤਕਨੀਕਾਂ ਸਿੱਖਣ ਲਈ ਨਵੰਬਰ ਤੋਂ ਵਿਦੇਸ਼ਾਂ ਵਿੱਚ ਟਰੇਨਿੰਗ ਭੇਜਿਆ ਜਾਵੇਗਾ। ਉਨ੍ਹਾਂ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਸੰਦੇਸ਼ ਦਿੱਤਾ ਕਿ ਧਰਤੀ ਨਾਲ ਸੰਪਰਕ ਕਦੇ ਵੀ ਨਾ ਤੋੜੋ, ਕਿਉਂਕਿ ਧਰਤੀ ਨਾਲ ਜੁੜੇ ਰਹਿਣ ਵਾਲੇ ਲੋਕ ਹੀ ਕਾਮਯਾਬੀ ਹਾਸਲ ਕਰਦੇ ਹਨ।
ਮੁੱਖ ਮੰਤਰੀ ਦਾ ਸੰਦੇਸ਼
ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਜ਼ੋਰ ਦਿਤਾ ਕਿ ਅਧਿਆਪਕਾਂ ਕਰਕੇ ਹੀ ਬੱਚੇ ਆਧੁਨਿਕ ਯੁਗ ਦੇ ਚੈਲੈਂਜਾਂ ਨੂੰ ਪਾਰ ਕਰ ਰਹੇ ਹਨ ਅਤੇ ਸਰਕਾਰੀ ਸਕੂਲਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਨਾਲ ਮੁਕਾਬਲਾ ਕਰ ਰਹੇ ਹਨ। ਭਗਵੰਤ ਮਾਨ ਨੇ ਸਿੱਖਿਆ ਦੇ ਖੇਤਰ ਵਿੱਚ ਅੱਗੇ ਵਧਣ ਅਤੇ ਅਧਿਆਪਕਾਂ ਦੀ ਮੱਦਦ ਕਰਨ ਲਈ ਆਪਣੀ ਸਰਕਾਰ ਵੱਲੋਂ ਲਗਾਤਾਰ ਯਤਨ ਕਰਨ ਦਾ ਭਰੋਸਾ ਦਿੱਤਾ।