ਚੰਡੀਗੜ੍ਹ :- ਪੰਜਾਬ ‘ਚ ਪਰਾਲੀ ਸਾੜਨ ‘ਤੇ ਸਰਕਾਰ ਦੀ ਸਖ਼ਤ ਕਾਰਵਾਈ ਦੇ ਚੰਗੇ ਨਤੀਜੇ ਨਜ਼ਰ ਆਉਣ ਲੱਗੇ ਹਨ। ਪਹਿਲੀ ਵਾਰ ਦੁਸਹਿਰੇ ਦੇ ਦਿਨ ਸ਼ਾਮ 5 ਵਜੇ ਤੱਕ ਸੂਬੇ ਵਿੱਚ ਪਰਾਲੀ ਸਾੜਨ ਦਾ ਇੱਕ ਵੀ ਮਾਮਲਾ ਦਰਜ ਨਹੀਂ ਹੋਇਆ। ਪਿਛਲੇ ਸਾਲਾਂ ਵਿੱਚ ਦੁਸਹਿਰਾ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲਿਆਂ ਲਈ ਜਾਣਿਆ ਜਾਂਦਾ ਸੀ।