ਚੰਡੀਗੜ੍ਹ :- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮ ‘ਤੇ ਪੰਜਾਬ ਪੁਲਿਸ ਨੇ ਨਸ਼ਿਆਂ ਦੇ ਖਾਤਮੇ ਲਈ “ਯੁੱਧ ਨਸ਼ਿਆਂ ਵਿਰੁੱਧ” 213ਵੇਂ ਦਿਨ ਵੀ ਲਗਾਤਾਰ ਰੱਖਦਿਆਂ ਸੂਬੇ ਭਰ ਵਿੱਚ 300 ਥਾਵਾਂ ‘ਤੇ ਛਾਪੇ ਮਾਰੇ। ਇਸ ਦੌਰਾਨ 48 ਨਸ਼ਾ ਮਾਮਲੇ ਦਰਜ ਕਰਕੇ 71 ਨਸਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਗ੍ਰਿਫ਼ਤਾਰ ਤਸਕਰਾਂ ਤੋਂ ਬਰਾਮਦ ਮਾਲ ਵਿੱਚ ਸ਼ਾਮਿਲ ਹੈ:
- 5.38 ਕਿਲੋਗ੍ਰਾਮ ਹੈਰੋਇਨ
- 1.3 ਕਿਲੋਗ੍ਰਾਮ ਅਫੀਮ
- 5 ਕਿਲੋਗ੍ਰਾਮ ਭੁੱਕੀ
- 465 ਨਸੀਲੀਆਂ ਗੋਲੀਆਂ/ਕੈਪਸੂਲ
- 1,480 ਰੁਪਏ ਦੀ ਡਰੱਗ ਮਨੀ
ਇਸ ਆਪਰੇਸ਼ਨ ਨਾਲ 213 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸਾ ਤਸਕਰਾਂ ਦੀ ਗਿਣਤੀ 31,441 ਹੋ ਗਈ ਹੈ।
ਤਿੰਨ-ਪੱਖੀ ਰਣਨੀਤੀ ਅਤੇ ਰਾਹਤ ਕਾਰਜ
ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਤਿੰਨ-ਪੱਖੀ ਰਣਨੀਤੀ – ਇਨਫੋਰਸਮੈਂਟ, ਡੀ-ਅਡਿਕਸਨ ਅਤੇ ਪ੍ਰੀਵੈਨਸਨ (ਈਡੀਪੀ) – ਲਾਗੂ ਕੀਤੀ ਹੈ। ਅੱਜ ਇਸ ਹਿੱਸੇ ਵਿੱਚ 24 ਵਿਅਕਤੀਆਂ ਨੂੰ ਨਸਾ ਛੁਡਾਊ ਇਲਾਜ ਅਤੇ ਮੁੜ ਵਸੇਬਾ ਇਲਾਜ ਲਈ ਰਾਜੀ ਕੀਤਾ ਗਿਆ।
ਪੁਲਿਸ ਅਤੇ ਸਰਕਾਰੀ ਨਿਗਰਾਨੀ
ਇਸ ਆਪਰੇਸ਼ਨ ਵਿੱਚ 62 ਗਜਟਿਡ ਅਧਿਕਾਰੀ, 1,000 ਤੋਂ ਵੱਧ ਪੁਲਿਸ ਮੁਲਾਜਮ ਅਤੇ 120 ਤੋਂ ਵੱਧ ਪੁਲਿਸ ਟੀਮਾਂ ਸ਼ਾਮਿਲ ਸਨ। ਦਿਨ ਭਰ ਚੱਲੇ ਕਾਰਵਾਈ ਦੌਰਾਨ 318 ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਗਈ।
ਸੂਬਾ ਸਰਕਾਰ ਦੀ ਯੋਜਨਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਅਫ਼ਸਰਾਂ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਨਾਲ ਸਰਕਾਰ ਦੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ 5 ਮੈਂਬਰਾਂ ਵਾਲੀ ਕੈਬਨਿਟ ਸਬ ਕਮੇਟੀ ਵੀ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਲਈ ਗਠਿਤ ਕੀਤੀ ਗਈ ਹੈ।