ਹੋਈ ਹਲਕਾ ਕਪੂਰਥਲਾ ਦੇ ਭਖਦੇ ਮੁੱਦਿਆਂ ਨੂੰ ਲੈ ਚਰਚਾ
ਕਪੂਰਥਲਾ (ਚੰਦਰ ਸ਼ੇਖਰ ਕਾਲਿਆਂ) । ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨਾਲ ਮੈਡਮ ਮੰਜੂ ਰਾਣਾ ਜੀ ਦੀ ਖ਼ਾਸ ਮੁਲਾਕਾਤ ਦਿੱਲੀ ਵਿਖੇ ਸੀਐਮ ਹਾਊਸ ਵਿਚ ਕੱਲ੍ਹ ਹੋਈ ਜਿਸ ਮੀਟਿੰਗ ਵਿੱਚ ਹਲਕਾ ਕਪੂਰਥਲੇ ਦੀਆਂ ਗਤੀਵਿਧੀਆਂ ਦੇ ਹਰ ਪਹਿਲੂ ਤੇ ਗੱਲਬਾਤ ਹੋਈ ਗੱਲਬਾਤ ਦੇ ਦੌਰਾਨ ਇਹ ਵੀ ਗੱਲ ਸਾਹਮਣੇ ਨਿਕਲ ਕਿ ਕਪੂਰਥਲਾ ਵਿੱਚ ਸਿਰਫ਼ ਗੁੰਡਾਗਰਦੀ ਦਾ ਰਾਜ ਚੱਲਦਾ ਹੈ ਪੈਸੇ ਨਾਲ ਵੋਟ ਖ਼ਰੀਦੀ ਜਾਂਦੀ ਹੈ ਸ਼ਰਾਬ ਦੀ ਬੋਤਲ ਨਾ ਵੋਟ ਖ਼ਰੀਦੀ ਜਾਂਦੀ ਹੈ ਤੋਂ ਡੂੰਘਾਈ ਤੇ ਵਿਚਾਰ ਚਰਚਾ ਕੀਤੀ ਗਈ ਇਹ ਵੀ ਆ ਚਰਚਾ ਹੋਈ ਕਿ ਪਿਛਲੇ ਵੀਹ ਸਾਲਾਂ ਤੋਂ ਸਿਰਫ਼ ਇੱਕ ਹੀ ਪਰਿਵਾਰ ਦਾ ਕਬਜ਼ਾ ਹੈ ਚਰਚਾ ਦੌਰਾਨ ਹਲਕੇ ਦੇ ਲੋਕਾਂ ਦੀਆਂ ਕੀ ਕੀ ਮੁਸ਼ਕਲਾਂ ਨੇ ਉਹਦੇ ਤੇ ਗੱਲਬਾਤ ਕੀਤੀ ਗਈ ਇਹ ਵੀ ਗੱਲਬਾਤ ਕੀਤੀ ਗਈ ਕਿ ਸ਼ਹਿਰਾਂ ਦੀਆਂ ਤੇ ਪਿੰਡਾਂ ਦੀਆਂ ਅਲੱਗ ਜ਼ਰੂਰਤਾਂ ਨੇ ਜੋ ਕਿ ਹਾਲੇ ਤਕ ਪਿਛਲੇ ਵੀਹ ਸਾਲਾਂ ਤੋਂ ਹਲਕੇ ਦੇ ਐਮ ਐਲ ਏ ਜੋ ਕਿ ਲਗਾਤਾਰ ਬਣਦੇ ਆ ਰਹੇ ਨੇ ਉਹ ਹਲਕੇ ਦੇ ਲੋਕਾਂ ਦੀਆਂ ਜ਼ਰੂਰਤਾਂ ਹੀ ਪੂਰੀਆਂ ਨਹੀਂ ਕਰ ਸਕੇ ਸਿਰਫ ਉਹਨਾਂ ਨੇ ਆਪਣੇ ਬਿਜ਼ਨੈੱਸ ਦੇ ਕਾਰੋਬਾਰ ਨੂੰ ਹੀ ਵਧਾਇਆ ।ਆਮ ਆਦਮੀ ਪਾਰਟੀ ਲੋਕਾਂ ਲਈ ਜੋ ਸਹੂਲਤਾਂ ਲੈਕੇ ਆ ਰਹੀ ਹੈ ਉਹਦੀ ਗਾਰੰਟੀ ਜਿਸ ਵਿੱਚ ਬਿਜਲੀ ਚੌਵੀ ਘੰਟੇ ਦੀ ਗਾਰੰਟੀ ਉਸ ਤੋਂ ਇਲਾਵਾ ਸਿਹਤ ਸਹੂਲਤਾਂ ਦੀ ਗਾਰੰਟੀ ਤੇ ਵਪਾਰੀਆਂ ਵਾਸਤੇ ਵਧੀਆ ਸਹੂਲਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਬਣਦੀ ਹੈ ।ਮੀਟਿੰਗ ਦੌਰਾਨ ਕੇਜਰੀਵਾਲ ਸਭ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਦੋਂ ਤੋਂ ਮੰਜੂ ਰਾਣਾ ਜੀ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹਲਕੇ ਦੇ ਲੋਕਾਂ ਨੂੰ ਆਸ ਹੈ ਕਿ ਕਪੂਰਥਲਾ ਵਾਸੀਆਂ ਦੇ ਲਈ ਇਕ ਨਵੀਂ ਆਸ ਉਮੀਦ ਦੀ ਕਿਰਨ ਜਾਗੀ ਹੈ ਕਿ ਕਪੂਰਥਲਾ ਦਾ ਹੁਣ ਸੁਧਾਰ ਹੋ ਸਕਦਾ ਹੈ ਗੁੰਡਾ ਰਾਜ ਦਾ ਖਾਤਮਾ ਕੀਤਾ ਜਾ ਸਕਦਾ ਹੈ
ਜੋ ਸਹੂਲਤਾਂ ਕਪੂਰਥਲਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਮਿਲਣੀਆਂ ਚਾਹੀਦੀਆਂ ਹਨ ਉਹ ਪੂਰੀਆਂ ਮਿਲਿਆ ਕਰਨਗੀਆਂ ਤੇ ਗੁੰਡਾਰਾਜ ਦਾ ਲਾਲ ਫੀਤਾ ਸ਼ਾਹੀ ਦਾ ਖਾਤਮਾ ਹੋਵੇਗਾ ।ਪੰਜਾਬ ਵਿੱਚ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ 2022 ਬਣਾਵਾਂਗੇ ।