ਭਾਰਤ ਵਿੱਚ ਡਾਇਬਿਟੀਜ਼ (ਸ਼ੂਗਰ) ਦੇ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ ਵੱਧ ਰਹੀ ਹੈ। ਡਾਕਟਰਾਂ ਦੇ ਅਨੁਸਾਰ ਇਹ ਬੀਮਾਰੀ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਦੀ, ਪਰ ਸਿਹਤਮੰਦ ਜੀਵਨਸ਼ੈਲੀ, ਖੁਰਾਕ ਅਤੇ ਦਵਾਈ ਨਾਲ ਇਸਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਖੂਨ ਵਿੱਚ ਸ਼ੂਗਰ ਲੈਵਲ ਸੰਤੁਲਿਤ ਰਹਿਣ ਨਾਲ ਦਿਲ, ਗੁਰਦੇ ਅਤੇ ਦਿਮਾਗ਼ ਨਾਲ ਜੁੜੀਆਂ ਕਈ ਗੰਭੀਰ ਬੀਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ।
ਖੁਰਾਕ ਤੇ ਧਿਆਨ ਲਾਜ਼ਮੀ
ਡਾਇਬਿਟੀਜ਼ ਦੇ ਮਰੀਜ਼ਾਂ ਲਈ ਦਵਾਈ ਲੈਣਾ ਜ਼ਰੂਰੀ ਹੈ, ਪਰ ਇਹ ਮਤਲਬ ਨਹੀਂ ਕਿ ਖੁਰਾਕ ਨੂੰ ਨਜ਼ਰਅੰਦਾਜ਼ ਕੀਤਾ ਜਾਵੇ। ਮਰੀਜ਼ਾਂ ਨੂੰ ਘੱਟ ਕਾਰਬੋਹਾਈਡਰੇਟ, ਵਧੇਰੇ ਪ੍ਰੋਟੀਨ ਅਤੇ ਹੈਲਦੀ ਫੈਟਸ ਵਾਲੀ ਡਾਇਟ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਸਾਬਤ ਅਨਾਜ, ਹਰੀਆਂ ਸਬਜ਼ੀਆਂ, ਦਾਲਾਂ ਅਤੇ ਬੀਨਜ਼ ਖਾਣੇ ਲਾਭਦਾਇਕ ਹਨ। ਇਸ ਦੇ ਨਾਲ ਮੇਥੀ, ਕਰੇਲਾ ਅਤੇ ਜਾਮਣ ਦੇ ਬੀਜ ਵਰਗੇ ਆਯੁਰਵੇਦਿਕ ਨੁਸਖੇ ਵੀ ਮਦਦਗਾਰ ਸਾਬਤ ਹੋ ਸਕਦੇ ਹਨ।
ਕੜੀ ਪੱਤਾ – ਮਿੱਠਾ ਨਿੰਮ
ਆਯੁਰਵੇਦ ਮਾਹਿਰ ਕੜੀ ਪੱਤੇ ਨੂੰ “ਮਿੱਠਾ ਨਿੰਮ” ਕਹਿੰਦੇ ਹਨ। ਇਸ ਵਿੱਚ ਮੌਜੂਦ ਘੁਲਣਸ਼ੀਲ ਫਾਈਬਰ ਪਾਚਨ ਪ੍ਰਕਿਰਿਆ ਨੂੰ ਹੌਲੀ ਕਰਦਾ ਹੈ।
- ਕਾਰਬੋਹਾਈਡਰੇਟ ਹੌਲੀ-ਹੌਲੀ ਗਲੂਕੋਜ਼ ਵਿੱਚ ਤਬਦੀਲ ਹੁੰਦੇ ਹਨ।
- ਖੂਨ ਵਿੱਚ ਸ਼ੂਗਰ ਦਾ ਅਚਾਨਕ ਵਾਧਾ ਨਹੀਂ ਹੁੰਦਾ।
- ਇੰਸੁਲਿਨ ਸੰਵੇਦਨਸ਼ੀਲਤਾ ਬਿਹਤਰ ਹੋ ਜਾਂਦੀ ਹੈ, ਜਿਸ ਨਾਲ ਸਰੀਰ ਕੁਦਰਤੀ ਤੌਰ ‘ਤੇ ਸ਼ੂਗਰ ਨੂੰ ਕੰਟਰੋਲ ਕਰਦਾ ਹੈ।
ਕੜੀ ਪੱਤਾ ਸਿਰਫ਼ ਬਲੱਡ ਸ਼ੂਗਰ ਹੀ ਨਹੀਂ ਘਟਾਉਂਦਾ, ਬਲਕਿ ਕੋਲੇਸਟ੍ਰੋਲ ਅਤੇ ਟ੍ਰਾਈਗਲਿਸਰਾਈਡਜ਼ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ। ਕਈ ਰਿਸਰਚ ਟ੍ਰਾਇਲਜ਼ ਨੇ ਸਾਬਿਤ ਕੀਤਾ ਹੈ ਕਿ ਇਹ ਬਲੱਡ ਗਲੂਕੋਜ਼ ਲੈਵਲ ਨੂੰ ਸੰਤੁਲਿਤ ਰੱਖਣ ਵਿੱਚ ਲਾਭਕਾਰੀ ਹੈ।
ਕਿਵੇਂ ਲਿਆ ਜਾਵੇ ਕੜੀ ਪੱਤਾ
- ਸਵੇਰੇ ਖਾਲੀ ਪੇਟ 4-5 ਤਾਜ਼ੇ ਪੱਤੇ ਚਬਾਓ।
- ਸੁੱਕੇ ਪੱਤਿਆਂ ਦਾ ਪਾਊਡਰ ਬਣਾਕੇ 3-4 ਗ੍ਰਾਮ ਕੋਸੇ ਪਾਣੀ ਨਾਲ ਲਿਆ ਜਾ ਸਕਦਾ ਹੈ।
- ਤਾਜ਼ੇ ਪੱਤਿਆਂ ਦਾ ਰਸ ਪੀਣਾ ਵੀ ਲਾਭਕਾਰੀ ਹੈ।
ਨੋਟ :- ਇਹ ਜਾਣਕਾਰੀ ਸਿਰਫ਼ ਆਮ ਜਾਣਕਾਰੀ ਲਈ ਹੈ। ਡਾਇਬਿਟੀਜ਼ ਜਾਂ ਕਿਸੇ ਹੋਰ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ, ਘਰੇਲੂ ਨੁਸਖਾ ਜਾਂ ਖੁਰਾਕ ਵਿੱਚ ਬਦਲਾਅ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ।