ਅੰਮ੍ਰਿਤਸਰ :- ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਨਾਲ ਅਜਨਾਲਾ ਇਲਾਕੇ ਵਿੱਚ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਮੁਤਾਬਕ, ਬਾਦਲ ਹੜ੍ਹ ਪੀੜਤਾਂ ਨੂੰ ਮਿਲਣ ਜਾ ਰਹੇ ਸਨ ਕਿ ਇਸ ਦੌਰਾਨ ਕਾਫਲੇ ਵਿੱਚ ਸ਼ਾਮਲ ਪੁਲਸ ਦੀ ਇੱਕ ਤੇਜ਼ ਰਫ਼ਤਾਰ ਬੱਸ ਗੱਡੀ ਨਾਲ ਟਕਰਾ ਗਈ।
ਡੀਐੱਸਪੀ ਦੀ ਗੱਡੀ ਵੀ ਹੋਈ ਪ੍ਰਭਾਵਿਤ
ਟੱਕਰ ਤੋਂ ਬਾਅਦ ਪਿੱਛੇ ਆ ਰਹੇ ਇੱਕ ਡੀਐੱਸਪੀ ਰੈਂਕ ਅਧਿਕਾਰੀ ਦੀ ਗੱਡੀ ਵੀ ਬੱਸ ਨਾਲ ਜਾ ਟਕਰਾਈ। ਖੁਸ਼ਕਿਸਮਤੀ ਨਾਲ ਦੋਵਾਂ ਵਾਹਨਾਂ ਦੇ ਏਅਰਬੈਗ ਖੁੱਲ ਗਏ, ਜਿਸ ਕਾਰਨ ਵੱਡਾ ਨੁਕਸਾਨ ਟਲ ਗਿਆ। ਸੂਤਰਾਂ ਅਨੁਸਾਰ ਕੁਝ ਪੁਲਸ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ
ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਬਾਰੇ ਅਸਮੰਜਸ
ਇਸ ਵੇਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਾਦਸੇ ਦੇ ਸਮੇਂ ਸੁਖਬੀਰ ਸਿੰਘ ਬਾਦਲ ਕਾਫਲੇ ਵਿੱਚ ਮੌਜੂਦ ਸਨ ਜਾਂ ਨਹੀਂ। ਹਾਦਸੇ ਬਾਰੇ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।