ਰਾਜਪੁਰਾ :- ਰਾਜਪੁਰਾ ਦੀ ਸਪੈਸ਼ਲ ਪੁਲਿਸ ਸੈਲ ਦੇ ਇੰਚਾਰਜ ਸਬ ਇੰਸਪੈਕਟਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਸਪੈਸ਼ਲ ਸੈਲ ਰਾਜਪੁਰਾ ਅਤੇ ਕਾਊਂਟਰ ਇੰਟੈਲੀਜੈਂਸ ਪਟਿਆਲਾ ਦੀ ਸਾਂਝੀ ਟੀਮ ਨੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਨੂੰ ਵੱਡਾ ਝਟਕਾ ਦਿੰਦੇ ਹੋਏ ਇਕ ਸੰਗਠਿਤ ਹਥਿਆਰ ਨੈਟਵਰਕ ਦਾ ਭੰਡਾਫੋੜ ਕੀਤਾ ਹੈ।