ਹਰਿਆਣਾ :- ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਦੇਰ ਰਾਤ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਾਤ ਲਗਭਗ 1:47 ਵਜੇ ਆਏ ਝਟਕਿਆਂ ਨਾਲ ਲੋਕ ਅਚਾਨਕ ਘਬਰਾਹਟ ਵਿੱਚ ਘਰਾਂ ਤੋਂ ਬਾਹਰ ਨਿਕਲ ਆਏ। ਜ਼ਿਆਦਾਤਰ ਲੋਕ ਉਸ ਵੇਲੇ ਨੀਂਦ ਵਿੱਚ ਸਨ ਪਰ ਧਰਤੀ ਹਿੱਲਣ ਦਾ ਅਹਿਸਾਸ ਹੁੰਦਿਆਂ ਹੀ ਕਈਆਂ ਨੇ ਜਾਗ ਕੇ ਸੁਰੱਖਿਅਤ ਥਾਵਾਂ ਵੱਲ ਰੁਖ ਕੀਤਾ।
ਰਿਕਟਰ ਪੈਮਾਨੇ ‘ਤੇ 3.4 ਤੀਬਰਤਾ, ਕੇਂਦਰ ਸੋਨੀਪਤ
ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.4 ਦਰਜ ਕੀਤੀ ਗਈ ਅਤੇ ਇਸ ਦਾ ਕੇਂਦਰ ਸੋਨੀਪਤ ਹੀ ਰਿਹਾ। ਪੇਂਡੂ ਤੇ ਸ਼ਹਿਰੀ ਦੋਵੇਂ ਇਲਾਕਿਆਂ ਵਿੱਚ ਲੋਕਾਂ ਨੇ ਇਹ ਝਟਕੇ ਮਹਿਸੂਸ ਕੀਤੇ।
ਕੋਈ ਵੱਡਾ ਨੁਕਸਾਨ ਨਹੀਂ, ਲੋਕਾਂ ਨੇ ਲਈ ਰਾਹਤ ਦੀ ਸਾਹ
ਭਾਵੇਂ ਧਰਤੀ ਹਿੱਲਣ ਨਾਲ ਕੁਝ ਸਮੇਂ ਲਈ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਪਰ ਰਾਹਤ ਦੀ ਗੱਲ ਇਹ ਰਹੀ ਕਿ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੁਚਨਾ ਨਹੀਂ ਮਿਲੀ। ਸਵੇਰੇ ਤੱਕ ਹਾਲਾਤ ਆਮ ਹੋ ਗਏ।