ਚੰਡੀਗੜ੍ਹ :- ਪੰਜਾਬ ਦੇ ਸਾਹਨੇਵਾਲ ਹਲਕੇ ਦੇ ਪਿੰਡ ਕਟਾਣੀ ਕਲਾਂ ਵਿੱਚ ਹੋਈ ਪੰਚਾਇਤ ਦੀ ਬੈਠਕ ਦੌਰਾਨ ਪਿੰਡ ’ਚ ਰਹਿਣ ਵਾਲੇ ਪ੍ਰਵਾਸੀ ਅਤੇ ਹੋਰ ਬਾਹਰੀ ਕਿਰਾਏਦਾਰਾਂ ਨੂੰ 15 ਅਕਤੂਬਰ 2025 ਤੱਕ ਪਿੰਡ ਛੱਡਣ ਦੇ ਹੁਕਮ ਦਿੱਤੇ ਗਏ। ਪਿੰਡ ਦੇ ਸਮੂਹ ਵਸਨੀਕਾਂ ਦੀ ਮੌਜੂਦਗੀ ਵਿੱਚ ਹੋਏ ਇਸ ਇਕੱਠ ਦੌਰਾਨ ਇਹ ਫੈਸਲਾ ਸਾਰਿਆਂ ਦੀ ਸਹਿਮਤੀ ਨਾਲ ਲਿਆ ਗਿਆ।
ਨਸ਼ੇ ਤੇ ਪਲਾਸਟਿਕ ’ਤੇ ਪਾਬੰਦੀ
ਇਸ ਦੇ ਨਾਲ ਹੀ ਪੰਚਾਇਤ ਨੇ ਪਿੰਡ ਵਿੱਚ ਨਸ਼ੇ ਦੀ ਵਿਕਰੀ ਜਾਂ ਸਪਲਾਈ ਕਰਨ ਵਾਲਿਆਂ ਨੂੰ 15 ਅਕਤੂਬਰ ਤੱਕ ਸੁਧਰ ਜਾਣ ਦੀ ਚੇਤਾਵਨੀ ਦਿੱਤੀ ਹੈ। ਨਸ਼ੇ ਨਾਲ ਸੰਬੰਧਤ ਕਿਸੇ ਵੀ ਉਲੰਘਣਾ ਦੀ ਸਥਿਤੀ ਵਿੱਚ ਉਨ੍ਹਾਂ ਦੇ ਨਾਮ ਨੂੰ ਜਨਤਕ ਕੀਤਾ ਜਾਵੇਗਾ। ਇੱਥੋਂ ਇਲਾਵਾ ਪਿੰਡ ਦੀਆਂ ਦੁਕਾਨਾਂ ’ਤੇ ਪਲਾਸਟਿਕ ਲਿਫਾਫਿਆਂ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਨੂੰ 5,000 ਰੁਪਏ ਦਾ ਜੁਰਮਾਨਾ ਦਿੱਤਾ ਜਾਵੇਗਾ।
ਹੋਰ ਮੁੱਦਿਆਂ ’ਤੇ ਵੀ ਚਰਚਾ
ਪੰਚਾਇਤ ਦੀ ਇਸ ਬੈਠਕ ਵਿੱਚ ਹੋਰ ਕਈ ਅਹਿਮ ਮਸਲਿਆਂ ’ਤੇ ਵੀ ਵਿਚਾਰ ਕੀਤਾ ਗਿਆ। ਸਭ ਤੋਂ ਜ਼ਿਆਦਾ ਧਿਆਨ ਪਿੰਡ ’ਚ ਰਹਿਣ ਵਾਲੇ ਪ੍ਰਵਾਸੀਆਂ ਅਤੇ ਬਾਹਰੀ ਕਿਰਾਏਦਾਰਾਂ ਦੇ ਮੁੱਦੇ ’ਤੇ ਕੇਂਦਰਿਤ ਰਹੀ। ਜਿੱਥੇ ਪਿੰਡ ਵਾਸੀਆਂ ਨੇ ਇਸ ਫੈਸਲੇ ਦੀ ਸ਼ਲਾਘਾ ਕੀਤੀ, ਉਥੇ ਕੁਝ ਲੋਕਾਂ ਨੇ ਇਸ ਵਿਰੋਧ ਵੀ ਪ੍ਰਗਟਾਇਆ।