ਸਾਹਨੇਵਾਲ :- ਥਾਣਾ ਸਾਹਨੇਵਾਲ ਦੇ ਅਧੀਨ ਆਉਂਦੇ ਪਿੰਡ ਆਨੰਦਪੁਰ ਵਿੱਚ ਦੇਰ ਰਾਤ ਦਹਿਸ਼ਤ ਫੈਲਾਉਂਦੀ ਘਟਨਾ ਸਾਹਮਣੇ ਆਈ ਹੈ। ਇੱਥੇ ਮੋਟਰਸਾਈਕਲ ਸਵਾਰ 2 ਅਣਪਛਾਤੇ ਨੌਜਵਾਨਾਂ ਨੇ ਇੱਕ ਅਹਾਤੇ ਦੇ ਮਾਲਕ ਅਤੀਤ ਕੁਮਾਰ (36) ਪੁੱਤਰ ਇੰਦਰਾਜ ਸਿੰਘ ਨੂੰ ਗੋਲੀ ਮਾਰ ਦਿੱਤੀ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿੱਛੇ ਪਤਨੀ ਅਤੇ ਦੋ ਛੋਟੇ ਬੱਚੇ ਹਨ। ਉਹ ਸਾਹਨੇਵਾਲ ਦੇ ਯੂਥ ਕਾਂਗਰਸ ਆਗੂ ਅਨੁਜ ਕੁਮਾਰ ਦਾ ਭਰਾ ਸੀ।
ਪੈਸਿਆਂ ਦੀ ਮੰਗ ‘ਤੇ ਵਾਪਰੀ ਦਹਿਸ਼ਤਨਾਕ ਘਟਨਾ
ਮਾਮਲਾ ਪਿੰਡ ਨੰਦਪੁਰ ਦੀ ਪੁਲੀ ‘ਤੇ ਪੈਂਦੇ ਇੱਕ ਅਹਾਤੇ ਦਾ ਹੈ। ਰਾਤ ਕਰੀਬ 11 ਵਜੇ 2 ਨੌਜਵਾਨ ਅਹਾਤੇ ’ਚੋਂ ਕੁਝ ਖਾ ਕੇ ਜਾਣ ਲੱਗੇ। ਜਦੋਂ ਮਾਲਕ ਨੇ ਪੈਸੇ ਮੰਗੇ ਤਾਂ ਉਨ੍ਹਾਂ ਨੇ ਅਚਾਨਕ ਉਸ ‘ਤੇ ਗੋਲੀ ਚਲਾ ਦਿੱਤੀ। ਗੋਲੀ ਸਿੱਧੀ ਦਿਲ ’ਤੇ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।
ਪਰਿਵਾਰ ਨੇ ਸਾਜ਼ਿਸ਼ ਦਾ ਇਲਜ਼ਾਮ ਲਾਇਆ
ਮ੍ਰਿਤਕ ਦੇ ਭਰਾ ਅਨੋਜ ਕੁਮਾਰ ਨੇ ਦੱਸਿਆ ਕਿ ਇਹ ਹੱਤਿਆ ਸਿਰਫ਼ 100-200 ਰੁਪਏ ਦੀ ਗੱਲ ਨਹੀਂ, ਬਲਕਿ ਕਿਸੇ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੈ।
ਪੁਲਿਸ ਵੱਲੋਂ ਜਾਂਚ ਜਾਰੀ
ਥਾਣਾ ਸਾਹਨੇਵਾਲ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ 20-22 ਸਾਲ ਦੀ ਉਮਰ ਦੇ ਨੌਜਵਾਨ ਹਨ। ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।