ਨਵੀਂ ਦਿੱਲੀ :- ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (DUSU) ਚੋਣਾਂ ਵਿੱਚ ਰਾਸ਼ਟਰੀ ਸਵਯੰਸੇਵਕ ਸੰਘ (RSS) ਦੀ ਵਿਦਿਆਰਥੀ ਇਕਾਈ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ABVP) ਨੇ ਵੱਡੀ ਕਾਮਯਾਬੀ ਦਰਜ ਕਰਦੇ ਹੋਏ ਤਿੰਨ ਅਹੁਦੇ ਆਪਣੇ ਨਾਮ ਕੀਤੇ। ਆਰਯਨ ਮਾਨ ਨੇ ਪ੍ਰਧਾਨ ਦਾ ਅਹੁਦਾ ਜਿੱਤ ਕੇ ਇਤਿਹਾਸ ਰਚਿਆ।
ਆਰਯਨ ਮਾਨ ਨੇ ਕਾਂਗਰਸ ਨਾਲ ਸੰਬੰਧਤ NSUI ਦੀ ਉਮੀਦਵਾਰ ਜੋਸਲਿਨ ਨੰਦਿਤਾ ਚੌਧਰੀ ਨੂੰ 16 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਦਿੱਤਾ। ਆਰ੍ਯਨ ਨੂੰ ਕੁੱਲ 28,841 ਵੋਟਾਂ ਮਿਲੀਆਂ, ਜਦੋਂ ਕਿ NSUI ਦੀ ਜੋਸਲਿਨ ਨੂੰ ਕੇਵਲ 12,645 ਵੋਟਾਂ ਹੀ ਪ੍ਰਾਪਤ ਹੋਈਆਂ।
ਚਾਰ ਅਹੁਦਿਆਂ ਵਿੱਚੋਂ ABVP ਨੇ ਤਿੰਨ ‘ਪ੍ਰਧਾਨ, ਸਕੱਤਰ ਅਤੇ ਜੋਇੰਟ ਸਕੱਤਰ’ ਜਿੱਤੇ, ਜਦਕਿ ਉਪ-ਪ੍ਰਧਾਨ ਦੀ ਸੀਟ NSUI ਦੇ ਰਾਹੁਲ ਝਾਂਸਲਾ ਨੇ ਆਪਣੇ ਹੱਕ ਵਿੱਚ ਕੀਤੀ।
ਮੁੱਖ ਜੇਤੂ:
ਪ੍ਰਧਾਨ: ਆਰਯਨ ਮਾਨ (ABVP)
ਉਪ ਪ੍ਰਧਾਨ: ਰਾਹੁਲ ਝਾਂਸਲਾ (NSUI)
ਸਕੱਤਰ: ਕੁਨਾਲ ਚੌਧਰੀ (ABVP)
ਜੋਇੰਟ ਸਕੱਤਰ: ਦੀਪਿਕਾ ਝਾ (ABVP)
ਇਹ ਚੋਣਾਂ ਵਿੱਚ ਵੱਡੇ ਪੱਧਰ ‘ਤੇ ਵਿਦਿਆਰਥੀਆਂ ਨੇ ਵੋਟਿੰਗ ਕੀਤੀ। ਕਰੀਬ 2.75 ਲੱਖ ਵੋਟਾਂ ਪਈਆਂ, ਜੋ ਕਿ 50 ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਪਾਈਆਂ ਗਈਆਂ। 52 ਸੈਂਟਰਾਂ ‘ਤੇ 195 ਬੂਥ ਬਣਾਏ ਗਏ ਜਿੱਥੇ 711 ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (EVMs) ਵਰਤੀ ਗਈਆਂ। ਅੰਤਿਮ ਵੋਟਿੰਗ ਪ੍ਰਤੀਸ਼ਤ 39.45 ਰਿਹਾ।