ਨਵੀਂ ਦਿੱਲੀ :- ਸ਼ੁੱਕਰਵਾਰ ਸਵੇਰੇ ਬੰਬੇ ਹਾਈ ਕੋਰਟ ਦੇ ਅਧਿਕਾਰਤ ਈਮੇਲ ਪਤੇ ‘ਤੇ ਬੰਬ ਧਮਾਕੇ ਸੰਬੰਧੀ ਸੁਨੇਹਾ ਮਿਲਿਆ। ਇਹ ਪਿਛਲੇ ਸੱਤ ਦਿਨਾਂ ਵਿੱਚ ਦੂਜਾ ਮਾਮਲਾ ਹੈ। ਅਧਿਕਾਰੀਆਂ ਨੇ ਤੁਰੰਤ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕੀਤਾ।
ਸੁਰੱਖਿਆ ਦਸਤੇ ਦੀ ਤਲਾਸ਼ੀ
ਦੱਖਣੀ ਮੁੰਬਈ ਵਿੱਚ ਅਦਾਲਤ ਕੰਪਲੈਕਸ ਦੀ ਬੰਬ ਡਿਸਪੋਜ਼ਲ ਸਕੁਐਡ (BDDS) ਅਤੇ ਡੌਗ ਸਕੁਐਡ ਵੱਲੋਂ ਬਾਰਿਕੀ ਨਾਲ ਤਲਾਸ਼ੀ ਕੀਤੀ ਗਈ, ਪਰ ਕੋਈ ਵੀ ਸ਼ੱਕੀ ਸਮੱਗਰੀ ਨਹੀਂ ਮਿਲੀ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਹ ਈਮੇਲ ਜਾਅਲੀ ਹੈ ਅਤੇ ਘਬਰਾਉਣ ਵਾਲੀ ਗੱਲ ਨਹੀਂ ਹੈ।
ਪਹਿਲਾਂ ਵੀ ਆ ਚੁੱਕੀ ਸੀ ਧਮਕੀ
ਯਾਦ ਰਹੇ ਕਿ 12 ਸਤੰਬਰ ਨੂੰ ਵੀ ਹਾਈ ਕੋਰਟ ਨੂੰ ਇਸੇ ਤਰ੍ਹਾਂ ਦੀ ਧਮਕੀ ਭਰੀ ਈਮੇਲ ਆਈ ਸੀ, ਜਿਸ ਕਾਰਨ ਸੁਣਵਾਈ ਕੁਝ ਘੰਟਿਆਂ ਲਈ ਰੋਕਣੀ ਪਈ ਸੀ। ਉਸ ਸਮੇਂ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਹੁਣ ਦੁਬਾਰਾ ਮਿਲੀ ਧਮਕੀ ਦੇ ਬਾਅਦ ਜਾਂਚ ਹੋਰ ਕੜੀ ਕਰ ਦਿੱਤੀ ਗਈ ਹੈ।