ਫਗਵਾੜਾ :- ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈਲ ਨੇ ਬੀਤੀ ਰਾਤ ਪਲਾਹੀ ਰੋਡ ਦੇ ਇੱਕ ਹੋਟਲ ਵਿੱਚ ਗੈਰ ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਸਾਈਬਰ ਫਰਾਡ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ।
ਲੰਬੀ ਛਾਪੇਮਾਰੀ ਤੋਂ ਬਾਅਦ ਪੁਲਿਸ ਨੇ ਭਾਜਪਾ ਦੇ ਆਗੂ ਸਮੇਤ ਅਨੇਕ ਲੋਕਾਂ ਤੇ ਸੰਗਠਿਤ ਅਪਰਾਧ ਸਮੇਤ ਹੋਰ ਧਾਰਾਵਾਂ ਦੇ ਵਿੱਚ ਕੇਸ ਦਰਜ ਕਰ ਲਿਆ ਹੈ। ਸੂਤਰਾਂ ਮੁਤਾਬਕ ਮੌਕੇ ਤੋਂ ਲੱਖਾ ਰੁਪਏ ਕੈਸ਼ ਲੈਪਟਾਪ ਆਦਿ ਬਰਾਮਦ ਹੋਏ ਹਨ, ਪਰ ਇਸ ਮਾਮਲੇ ਸੰਬੰਧੀ ਹਾਲੇ ਤੱਕ ਫਗਵਾੜਾ ਪੁਲਸ ਵਲੋ ਆਧਿਕਾਰਿਕ ਤੌਰ ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ । ਸੂਤਰ ਦੱਸਦੇ ਹਨ ਕਿ ਇਹ ਮਾਮਲਾ ਬੇਹੱਦ ਗੰਭੀਰ ਅਤੇ ਹਾਈ ਪ੍ਰੋਫਾਈਲ ਹੈ ਅਤੇ ਇਸ ਦੇ ਤਾਰ ਬਿਟਕੋਇਨ ਨਾਲ ਜੁੜੇ ਹੋਏ ਹਨ।