ਚੰਡੀਗੜ੍ਹ :- ਟੋਕੀਓ ਵਿੱਚ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਆਪਣਾ ਖਿਤਾਬ ਬਚਾਉਣ ਵਿੱਚ ਅਸਫਲ ਰਹੇ। ਡਿਫੈਂਡਿੰਗ ਚੈਂਪੀਅਨ ਰਹੇ ਨੀਰਜ ਫਾਈਨਲ ਵਿੱਚ 84.03 ਮੀਟਰ ਦੀ ਆਪਣੀ ਸਭ ਤੋਂ ਵਧੀਆ ਕੋਸ਼ਿਸ਼ ਨਾਲ ਸਿਰਫ਼ ਅੱਠਵੇਂ ਸਥਾਨ ‘ਤੇ ਰਹੇ। ਉਹ ਆਪਣੀ ਆਖਰੀ ਕੋਸ਼ਿਸ਼ ਵਿੱਚ ਫਾਊਲ ਵੀ ਕਰ ਗਏ, ਜਿਸ ਨਾਲ ਉਨ੍ਹਾਂ ਦੇ ਮੈਡਲ ਜਿੱਤਣ ਦੇ ਚਾਂਸ ਪੂਰੀ ਤਰ੍ਹਾਂ ਖਤਮ ਹੋ ਗਏ।