ਬਠਿੰਡਾ :- ਪਿੰਡ ਜੀਦਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਬੁੱਧਵਾਰ ਨੂੰ ਬਠਿੰਡਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਦੋਸ਼ ਹੈ ਕਿ ਉਹ ਫੌਜ ‘ਤੇ ਹਮਲਾ ਕਰਨ ਲਈ ਘਰ ਵਿੱਚ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਗੁਰਪ੍ਰੀਤ 10 ਸਤੰਬਰ ਨੂੰ ਘਰ ‘ਚ ਧਮਾਕਾ ਹੋਣ ਨਾਲ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਇਸ ਦੌਰਾਨ ਉਸ ਦਾ ਸੱਜਾ ਹੱਥ ਕੱਟਣਾ ਪਿਆ। ਇਲਾਜ ਤੋਂ ਬਾਅਦ ਜਿਵੇਂ ਹੀ ਡਾਕਟਰਾਂ ਨੇ ਉਸਨੂੰ ਛੁੱਟੀ ਦਿੱਤੀ, ਪੁਲਿਸ ਨੇ ਗ੍ਰਿਫ਼ਤਾਰੀ ਕਰ ਲਿਆ।
ਧਮਾਕਾ ਅਤੇ ਖਤਰਨਾਕ ਸਾਜ਼ਿਸ਼
ਪੁਲਿਸ ਅਧਿਕਾਰੀਆਂ ਦੇ ਮੁਤਾਬਿਕ, ਮੁਲਜ਼ਮ ਨੇ ਫੌਜ ‘ਤੇ ਹਮਲਾ ਕਰਨ ਲਈ ਵੱਡੀ ਮਾਤਰਾ ਵਿੱਚ ਕੈਮੀਕਲ ਆਨਲਾਈਨ ਮੰਗਵਾਏ ਅਤੇ ਕਰੀਬ ਦੋ ਕਿਲੋ ਧਮਾਕਾਖ਼ਜ਼ ਸਮੱਗਰੀ ਤਿਆਰ ਕੀਤੀ। ਧਮਾਕਾ ਉਸ ਵੇਲੇ ਹੋਇਆ, ਜਦੋਂ ਉਹ ਬੰਬ ਤਿਆਰ ਕਰ ਰਿਹਾ ਸੀ। ਇਸ ਸਾਜ਼ਿਸ਼ ਦੇ ਸਫਲ ਹੋਣ ਤੇ ਵੱਡਾ ਹਾਦਸਾ ਹੋ ਸਕਦਾ ਸੀ।
ਘਰ ਸੀਲ ਅਤੇ ਕੈਮੀਕਲ ਜਾਂਚ
ਬਠਿੰਡਾ ਪੁਲਿਸ ਨੇ ਗੁਰਪ੍ਰੀਤ ਦੇ ਘਰ ਵਿੱਚ ਖਿਲਰੇ ਕੈਮੀਕਲ ਦੀ ਜਾਂਚ ਪੂਰੀ ਕਰਕੇ ਘਰ ਸੀਲ ਕਰ ਦਿੱਤਾ। ਕੈਮੀਕਲਸ ਇੰਨੀ ਸੰਵੇਦਨਸ਼ੀਲ ਸਨ ਕਿ ਪੁਲਿਸ ਨੇ ਇਸ ਮਾਮਲੇ ਲਈ ਫੌਜ ਨੂੰ ਵੀ ਸੂਚਿਤ ਕੀਤਾ।
ਇਸ ਘਟਨਾ ਨਾਲ ਪਿੰਡ ਅਤੇ ਆਸ-ਪਾਸ ਦੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ। ਪੁਲਿਸ ਅਗਲੀ ਕਾਰਵਾਈ ਅਤੇ ਸਾਜ਼ਿਸ਼ ਦੇ ਹੋਰ ਪਰਤ ਖੋਲ੍ਹਣ ਲਈ ਜਾਂਚ ਜਾਰੀ ਰੱਖੇਗੀ।