ਤਰਨਤਾਰਨ :- ਜ਼ਿਲ੍ਹਾ ਤਰਨਤਾਰਨ ਵਿੱਚ ਮਹੀਨਾ ਅਗਸਤ 2025 ਦੌਰਾਨ ਬੁਢਾਪਾ ਪੈਨਸ਼ਨ ਅਤੇ ਹੋਰ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ 1,81,940 ਯੋਗ ਲਾਭਪਾਤਰੀਆਂ ਨੂੰ ਕੁੱਲ 27 ਕਰੋੜ 29 ਲੱਖ 10 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ। ਡਿਪਟੀ ਕਮਿਸ਼ਨਰ ਰਾਹੁਲ ਆਈ.ਏ.ਐੱਸ. ਨੇ ਦੱਸਿਆ ਕਿ ਇਹ ਭੁਗਤਾਨ ਸਿੱਧਾ ਆਨਲਾਈਨ ਤਰੀਕੇ ਨਾਲ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਕੀਤਾ ਗਿਆ।
ਪੈਨਸ਼ਨ ਵਰਗੀ ਰਾਸ਼ੀ ਦਾ ਵੇਰਵਾ
ਬੁਢਾਪਾ ਪੈਨਸ਼ਨ: 1,21,695 ਲਾਭਪਾਤਰੀਆਂ ਨੂੰ 18 ਕਰੋੜ 25 ਲੱਖ 42 ਹਜ਼ਾਰ 500 ਰੁਪਏ
ਵਿਧਵਾ/ਨਿਆਸ਼ਰਿਤ ਔਰਤਾਂ: 31,283 ਲਾਭਪਾਤਰੀਆਂ ਨੂੰ 4 ਕਰੋੜ 69 ਲੱਖ 24 ਹਜ਼ਾਰ 500 ਰੁਪਏ
ਆਸ਼ਰਿਤ ਬੱਚੇ: 14,791 ਲਾਭਪਾਤਰੀਆਂ ਨੂੰ 2 ਕਰੋੜ 21 ਲੱਖ 86 ਹਜ਼ਾਰ 500 ਰੁਪਏ
ਦਿਵਿਆਂਗਜਨ ਪੈਨਸ਼ਨ: 14,171 ਲਾਭਪਾਤਰੀਆਂ ਨੂੰ 2 ਕਰੋੜ 12 ਲੱਖ 56 ਹਜ਼ਾਰ 500 ਰੁਪਏ
ਸਰਕਾਰੀ ਪੈਨਸ਼ਨ ਦੀਆਂ ਯੋਗਤਾ ਸ਼ਰਤਾਂ
ਬੁਢਾਪਾ ਪੈਨਸ਼ਨ: 65 ਸਾਲ ਤੋਂ ਵੱਧ ਉਮਰ ਵਾਲੇ ਪੁਰਸ਼ ਅਤੇ 58 ਸਾਲ ਤੋਂ ਵੱਧ ਉਮਰ ਵਾਲੀਆਂ ਔਰਤਾਂ
ਵਿਧਵਾ/ਨਿਆਸ਼ਰਿਤ ਔਰਤਾਂ: 58 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਅਤੇ ਨਿਆਸ਼ਰਿਤ ਔਰਤਾਂ
ਆਸ਼ਰਿਤ ਬੱਚੇ: ਵਿਧਵਾ ਔਰਤ ਦੇ ਦੋ ਬੱਚੇ, ਉਮਰ 21 ਸਾਲ ਤੋਂ ਵੱਧ ਨਾ ਹੋਵੇ
ਦਿਵਿਆਂਗ ਵਿਅਕਤੀ: 50% ਜਾਂ ਇਸ ਤੋਂ ਵੱਧ ਦਿਵਿਆਂਗਤਾ ਵਾਲੇ ਲਾਭਪਾਤਰੀਆਂ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਯੋਗ ਲਾਭਪਾਤਰੀ ਨੂੰ ਪ੍ਰਤੀ ਮਹੀਨਾ 1,500 ਰੁਪਏ ਦੀ ਪੈਨਸ਼ਨ ਮਿਲਦੀ ਹੈ। ਸਰਕਾਰ ਵੱਲੋਂ ਇਹ ਯਤਨ ਸਮਾਜਿਕ ਸੁਰੱਖਿਆ ਅਤੇ ਲਾਭਪਾਤਰੀਆਂ ਦੀ ਆਰਥਿਕ ਸਥਿਤੀ ਸੁਧਾਰਨ ਲਈ ਕੀਤੇ ਜਾ ਰਹੇ ਹਨ।