ਅੰਮ੍ਰਿਤਸਰ :- ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜਲਦੀ ਹੀ ਪੰਜਾਬ ਆ ਰਹੇ ਹਨ ਅਤੇ ਉਹ 27 ਸਤੰਬਰ ਨੂੰ ਡੇਰਾ ਰਾਧਾ ਸੁਆਮੀ ਬਿਆਸ ਵਿੱਖੇ ਭੰਡਾਰੇ ਤੇ ਸ਼ਿਰਕਤ ਕਰਨਗੇ ਅਤੇ ਇੱਥੇ ਦੋ ਦਿਨ ਲਈ ਵਿਸ਼ੇਸ਼ ਤੌਰ ’ਤੇ ਠਹਿਰਨਗੇ। ਉਨ੍ਹਾਂ ਦਾ ਦੌਰਾ 28 ਸਤੰਬਰ ਤੱਕ ਜਾਰੀ ਰਹੇਗਾ ਤੇ ਡੇਰਾ ਬਿਆਸ ਵਿਖੇ ਵਿਸ਼ੇਸ਼ ਹੈਲੀਕਾਪਟਰ ਰਾਹੀਂ ਡੇਰੇ ਵਿਚ ਲੈਂਡ ਕਰਨਗੇ।