ਉੱਤਰਾਖੰਡ :- ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿੱਚ ਬੀਤੀ ਦੇਰ ਰਾਤ ਬੱਦਲ ਫਟਣ (Cloudburst) ਨਾਲ ਵੱਡਾ ਹਾਦਸਾ ਵਾਪਰਿਆ। ਸਹਸਤਰ ਧਾਰਾ ਖੇਤਰ ਦੇ ਮੁੱਖ ਬਾਜ਼ਾਰ ਵਿੱਚ ਚੁਫੇਰੇ ਮਲਬਾ ਫੈਲ ਗਿਆ, ਜਿਸ ਕਾਰਨ ਕਈ ਹੋਟਲਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ। ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ।
ਸੋਂਗ ਨਦੀ ਦਾ ਪਾਣੀ ਪੱਧਰ ਖ਼ਤਰਨਾਕ ਢੰਗ ਨਾਲ ਵਧਿਆ
ਆਈ.ਟੀ. ਪਾਰਕ ਨੇੜੇ ਵੀ ਭਾਰੀ ਮਲਬਾ ਆਉਣ ਨਾਲ ਸੋਂਗ ਨਦੀ ਦਾ ਪਾਣੀ ਪੱਧਰ ਖ਼ਤਰਨਾਕ ਢੰਗ ਨਾਲ ਵਧ ਗਿਆ। ਪੁਲਸ ਨੇ ਨਦੀ ਕੰਢੇ ਰਹਿਣ ਵਾਲਿਆਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਚੇਤਾਵਨੀ ਜਾਰੀ ਕੀਤੀ।
ਮਨਸੂਰੀ ਵਿੱਚ ਮਜ਼ਦੂਰਾਂ ਦਾ ਘਰ ਦੱਬਿਆ
ਮਨਸੂਰੀ ਦੇ ਝੜੀਪਾਨੀ ਖੇਤਰ ਵਿੱਚ ਭਾਰੀ ਮੀਂਹ ਨਾਲ ਮਲਬਾ ਘਰਾਂ ਵਿੱਚ ਘੁਸ ਗਿਆ। ਇਸ ਦੌਰਾਨ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਗੰਭੀਰ ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਐਨ.ਡੀ.ਆਰ.ਐਫ. ਅਤੇ ਐਸ.ਡੀ.ਆਰ.ਐਫ. ਟੀਮਾਂ ਮੌਕੇ ‘ਤੇ
ਫਿਲਹਾਲ ਐਨ.ਡੀ.ਆਰ.ਐਫ. ਅਤੇ ਐਸ.ਡੀ.ਆਰ.ਐਫ. ਦੀਆਂ ਟੀਮਾਂ ਮੌਕੇ ‘ਤੇ ਤੈਨਾਤ ਹਨ। ਪ੍ਰਸ਼ਾਸਨ ਨੇ ਕਿਹਾ ਕਿ ਜਾਨੀ ਨੁਕਸਾਨ ਹੋਰ ਨਹੀਂ ਹੋਇਆ, ਪਰ ਮਾਲੀ ਨੁਕਸਾਨ ਦਾ ਮੁਲਾਂਕਣ ਜਾਰੀ ਹੈ।