ਮੁਕਤਸਰ ਸਾਹਿਬ :-ਅੱਜ ਸ੍ਰੀ ਮੁਕਤਸਰ ਸਾਹਿਬ ਵਿੱਚ ਪੰਜਾਬ ਰੋਡਵੇਜ਼, ਪੀ.ਆਰ.ਟੀ.ਸੀ. ਅਤੇ ਪਨਬੱਸ ਦੇ ਕਾਂਟ੍ਰੈਕਟ ਤੇ ਆਊਟਸੋਰਸ ਮੁਲਾਜ਼ਮਾਂ ਨੇ ਵੱਡਾ ਰੋਸ਼ ਪ੍ਰਦਰਸ਼ਨ ਕੀਤਾ। ਦੁਪਹਿਰ 12 ਵਜੇ ਤੋਂ 2 ਵਜੇ ਤੱਕ ਦੋ ਘੰਟਿਆਂ ਲਈ ਬੱਸ ਸਟੈਂਡ ਦਾ ਸਾਰਾ ਕੰਮਕਾਜ ਪੂਰੀ ਤਰ੍ਹਾਂ ਬੰਦ ਰਿਹਾ। ਇਸ ਦੌਰਾਨ ਕੋਈ ਵੀ ਬੱਸ ਅੰਦਰ ਦਾਖਲ ਨਹੀਂ ਹੋ ਸਕੀ ਤੇ ਪੂਰਾ ਬੱਸ ਅੱਡਾ ਸੁੰਨਾ ਦਿਖਾਈ ਦਿੱਤਾ।