ਨਵੀਂ ਦਿੱਲੀ :- ਅਮਰੀਕਾ ਦੇ ਪ੍ਰਸਿੱਧ ਕਾਂਸਰਵੇਟਿਵ ਆਗੂ ਅਤੇ ਟਰਨਿੰਗ ਪੌਇੰਟ ਯੂਐਸਏ ਦੇ ਕੋ-ਸੰਸਥਾਪਕ ਚਾਰਲੀ ਕਰਕ ਦੇ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਯੂਟਾਹ ਪੁਲਸ ਨੇ 22 ਸਾਲਾ ਟਾਇਲਰ ਰਾਬਿਨਸਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ‘ਤੇ ਦੋਸ਼ ਹੈ ਕਿ 10 ਸਤੰਬਰ ਨੂੰ ਯੂਟਾਹ ਵੈਲੀ ਯੂਨੀਵਰਸਿਟੀ ਵਿੱਚ ਹੋਏ ਇੱਕ ਸਮਾਗਮ ਦੌਰਾਨ ਉਸਨੇ ਕਰਕ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ।
ਸਬੂਤਾਂ ਨਾਲ ਮਿਲੀ ਸਫਲਤਾ
ਪੁਲਸ ਅਤੇ FBI ਅਧਿਕਾਰੀਆਂ ਦੇ ਅਨੁਸਾਰ, ਦੋਸ਼ੀ ਤੱਕ ਪਹੁੰਚਣ ਲਈ ਪਰਿਵਾਰਕ ਸੂਚਨਾ, ਫ਼ੋਰੈਂਸਿਕ ਸਬੂਤ, ਗੋਲੀ ਦੇ ਖੋਲ ਅਤੇ ਸੀਸੀਟੀਵੀ ਫੁਟੇਜ ਨੇ ਮੁੱਖ ਭੂਮਿਕਾ ਨਿਭਾਈ। ਜਾਂਚ ਦੌਰਾਨ ਹੱਤਿਆ ਵਿੱਚ ਵਰਤੀ ਗਈ ਹਾਈ-ਪਾਵਰ ਰਾਈਫ਼ਲ ਵੀ ਬਰਾਮਦ ਕੀਤੀ ਗਈ ਹੈ।
ਗਵਰਨਰ ਵੱਲੋਂ ਪ੍ਰਤੀਕਿਰਿਆ
ਯੂਟਾਹ ਦੇ ਗਵਰਨਰ ਸਪੈਂਸਰ ਕੋਕਸ ਨੇ ਇਸਨੂੰ ਇੱਕ “ਰਾਜਨੀਤਿਕ ਹੱਤਿਆ” ਕਰਾਰ ਦਿੰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਫ਼ਿਲਹਾਲ ਦੋਸ਼ੀ ਟਾਇਲਰ ਰਾਬਿਨਸਨ ਨੂੰ ਯੂਟਾਹ ਕਾਉਂਟੀ ਜੇਲ ਵਿੱਚ ਰੱਖਿਆ ਗਿਆ ਹੈ ਅਤੇ ਸੁਰੱਖਿਆ ਏਜੰਸੀਆਂ ਹੋਰ ਪੱਖਾਂ ਦੀ ਵੀ ਜਾਂਚ ਕਰ ਰਹੀਆਂ ਹਨ।