ਨਵੀਂ ਦਿੱਲੀ :- ਰੂਸ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਸ਼ਨੀਵਾਰ ਨੂੰ ਕਾਮਚਟਕਾ ਖੇਤਰ ਵਿੱਚ ਆਏ ਇਸ ਭੂਚਾਲ ਦੀ ਤੀਬਰਤਾ ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸ ਦੇ ਅਨੁਸਾਰ 7.1 ਦਰਜ ਕੀਤੀ ਗਈ। ਧਰਤੀ ਹਿੱਲਣ ਨਾਲ ਲੋਕਾਂ ਵਿੱਚ ਖ਼ੌਫ਼ ਦਾ ਮਾਹੌਲ ਬਣ ਗਿਆ। ਕੇਂਦਰ ਜ਼ਮੀਨ ਤੋਂ ਕਰੀਬ 10 ਕਿਲੋਮੀਟਰ ਹੇਠਾਂ ਸੀ।
ਅਮਰੀਕੀ ਸਰਵੇਖਣ ਅਨੁਸਾਰ ਤੀਬਰਤਾ 7.4
ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (USGS) ਨੇ ਇਸ ਭੂਚਾਲ ਦੀ ਤੀਬਰਤਾ 7.4 ਦਰਜ ਕੀਤੀ ਹੈ। ਰਿਪੋਰਟ ਮੁਤਾਬਕ ਇਸਦੀ ਡੂੰਘਾਈ 39.5 ਕਿਲੋਮੀਟਰ ਅੰਦਰ ਸੀ।
ਸੁਨਾਮੀ ਦੇ ਖ਼ਤਰੇ ਦੀ ਚਿਤਾਵਨੀ
ਪ੍ਰਸ਼ਾਂਤ ਸੁਨਾਮੀ ਚਿਤਾਵਨੀ ਪ੍ਰਣਾਲੀ ਨੇ ਕਿਹਾ ਹੈ ਕਿ ਇਸ ਭੂਚਾਲ ਕਾਰਨ ਕਾਮਚਟਕਾ ਖੇਤਰ ਵਿੱਚ ਸੁਨਾਮੀ ਦਾ ਖ਼ਤਰਾ ਹੈ। ਹਾਲਾਂਕਿ ਜਾਪਾਨ ਦੇ ਤਟਾਂ ‘ਤੇ ਸੁਨਾਮੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ।
ਅਫਗਾਨਿਸਤਾਨ ਵਿੱਚ ਵੀ ਭਿਆਨਕ ਤਬਾਹੀ
ਇਸ ਤੋਂ ਪਹਿਲਾਂ ਸਤੰਬਰ ਵਿੱਚ ਅਫਗਾਨਿਸਤਾਨ ਨੂੰ ਭੂਚਾਲ ਨੇ ਬੁਰੀ ਤਰ੍ਹਾਂ ਹਿਲਾ ਦਿੱਤਾ ਸੀ। 6.0 ਤੀਬਰਤਾ ਵਾਲੇ ਇਸ ਭੂਚਾਲ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹਜ਼ਾਰਾਂ ਜ਼ਖ਼ਮੀ ਹੋਏ ਸਨ। ਜਰਮਨ ਰਿਸਰਚ ਸੈਂਟਰ ਦੇ ਅਨੁਸਾਰ, ਇਸਦਾ ਕੇਂਦਰ ਜਲਾਲਾਬਾਦ ਤੋਂ 27 ਕਿਲੋਮੀਟਰ ਪੂਰਬ ਵਿੱਚ ਸਿਰਫ਼ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।
ਹਰ ਸਾਲ ਹਜ਼ਾਰਾਂ ਜਾਨਾਂ ਲੈ ਜਾਂਦੇ ਨੇ ਭੂਚਾਲ
ਵਿਗਿਆਨੀਆਂ ਦਾ ਕਹਿਣਾ ਹੈ ਕਿ ਦੁਨੀਆ ਭਰ ਵਿੱਚ ਹਰ ਸਾਲ ਭੂਚਾਲਾਂ ਕਾਰਨ ਵੱਡੀ ਗਿਣਤੀ ਵਿੱਚ ਜਾਨੀ ਨੁਕਸਾਨ ਹੁੰਦਾ ਹੈ। ਇਹ ਕੁਦਰਤੀ ਆਫ਼ਤਾਂ ਅਕਸਰ ਇੱਕ ਪਲ ਵਿੱਚ ਤਬਾਹੀ ਲਿਆਉਂਦੀਆਂ ਹਨ।