ਜਮੂੰ :- ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਜਾਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਹੁਣ ਇੰਤਜ਼ਾਰ ਖ਼ਤਮ ਹੋਣ ਜਾ ਰਿਹਾ ਹੈ। ਜ਼ਮੀਨ ਖਿਸਕਣ ਅਤੇ ਖਰਾਬ ਮੌਸਮ ਦੇ ਕਾਰਨ 26 ਅਗਸਤ ਤੋਂ ਇਹ ਯਾਤਰਾ ਰੁਕੀ ਹੋਈ ਸੀ। ਰਸਤੇ ਦੀ ਸੁਰੱਖਿਆ ਅਤੇ ਜ਼ਰੂਰੀ ਮੁਰੰਮਤ ਕਰਕੇ ਸ਼ਰਾਈਨ ਬੋਰਡ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਸੀ।