ਫਿਰੋਜ਼ਪੁਰ :- ਭਾਰਤ ਸਰਕਾਰ ਨੇ ਆਰਮਜ਼ ਐਕਟ (ਸੋਧ) 2019 ਅਧੀਨ ਇਹ ਸਪਸ਼ਟ ਕੀਤਾ ਸੀ ਕਿ ਕੋਈ ਵੀ ਲਾਇਸੰਸਧਾਰੀ ਵੱਧ ਤੋਂ ਵੱਧ ਦੋ ਹੀ ਹਥਿਆਰ ਆਪਣੇ ਅਸਲਾ ਲਾਇਸੰਸ ’ਤੇ ਰੱਖ ਸਕਦਾ ਹੈ। ਜਿਨ੍ਹਾਂ ਦੇ ਲਾਇਸੰਸ ’ਤੇ ਇਸ ਤੋਂ ਵੱਧ ਹਥਿਆਰ ਦਰਜ ਹਨ, ਉਨ੍ਹਾਂ ਨੂੰ ਇਕ ਸਾਲ ਦੇ ਅੰਦਰ ਵਾਧੂ ਹਥਿਆਰ ਪੁਲਿਸ ਸਟੇਸ਼ਨ ਜਾਂ ਅਧਿਕਾਰਤ ਗੰਨ ਹਾਊਸ ਵਿੱਚ ਜਮ੍ਹਾਂ ਕਰਵਾਉਣ ਲਾਜ਼ਮੀ ਬਣਾਇਆ ਗਿਆ ਸੀ।