ਨਵੀਂ ਦਿੱਲੀ :- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਕੇਂਦਰੀ ਏਜੰਸੀਆਂ ਨੇ ਸਾਂਝੀ ਕਾਰਵਾਈ ਕਰਦਿਆਂ ਕਈ ਰਾਜਾਂ ਵਿੱਚ ਵੱਡੀ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ISIS ਮਾਡਿਊਲ ਦਾ ਪਰਦਾਫਾਸ਼ ਹੋਇਆ ਹੈ ਅਤੇ ਪੰਜ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੌਰਾਨ, ਬੰਬ ਬਣਾਉਣ ਲਈ ਵਰਤੀ ਜਾਣ ਵਾਲੀ ਸੰਵੇਦਨਸ਼ੀਲ ਸਮੱਗਰੀ ਵੀ ਬਰਾਮਦ ਹੋਈ ਹੈ।
ਗ੍ਰਿਫ਼ਤਾਰ ਸ਼ੱਕੀਆਂ ਦੀ ਪਛਾਣ
ਪੁਲਿਸ ਸੂਤਰਾਂ ਮੁਤਾਬਕ ਗ੍ਰਿਫ਼ਤਾਰ ਹੋਏ ਸ਼ੱਕੀਆਂ ਵਿੱਚ ਦੋ ਦਿੱਲੀ ਦੇ ਹਨ, ਜਦਕਿ ਇੱਕ-ਇੱਕ ਮੱਧ ਪ੍ਰਦੇਸ਼, ਹੈਦਰਾਬਾਦ (ਤੇਲੰਗਾਨਾ) ਅਤੇ ਰਾਂਚੀ (ਝਾਰਖੰਡ) ਤੋਂ ਹੈ। ਗਰੁੱਪ ਦਾ ਮੁੱਖੀ ਅਸ਼ਰਫ ਦਾਨਿਸ਼ ਰਾਂਚੀ ਤੋਂ ਦਬੋਚਿਆ ਗਿਆ ਹੈ। ਉਸਦੇ ਨਾਲ ਦਿੱਲੀ ਤੋਂ ਆਫਤਾਬ ਅਤੇ ਸੂਫੀਆਨ ਨਾਮ ਦੇ ਨੌਜਵਾਨ ਵੀ ਪੁਲਿਸ ਦੇ ਹੱਥ ਲੱਗੇ ਹਨ।
ਅਸ਼ਰਫ ਦਾਨਿਸ਼ ਕੋਲੋਂ ਵੱਡੀ ਬਰਾਮਦਗੀ
ਜਾਂਚ ਏਜੰਸੀਆਂ ਨੇ ਰਾਂਚੀ ‘ਚ ਅਸ਼ਰਫ ਦਾਨਿਸ਼ ਦੇ ਟਿਕਾਣੇ ਤੋਂ ਇੱਕ ਦੇਸੀ ਪਿਸਤੌਲ, ਕਾਰਤੂਸ, ਹਾਈਡ੍ਰੋਕਲੋਰਿਕ ਐਸਿਡ, ਨਾਈਟ੍ਰਿਕ ਐਸਿਡ, ਸਲਫਰ ਪਾਊਡਰ, ਤਾਂਬੇ ਦੀਆਂ ਚਾਦਰਾਂ, ਬਾਲ ਬੇਅਰਿੰਗ, ਸਟ੍ਰਿਪ ਵਾਇਰ, ਇਲੈਕਟ੍ਰਾਨਿਕ ਸਰਕਟ, ਲੈਪਟਾਪ, ਮੋਬਾਈਲ ਫੋਨ ਅਤੇ ਨਕਦੀ ਬਰਾਮਦ ਕੀਤੀ ਹੈ। ਇਹ ਸਮੱਗਰੀ ਸਾਰੇ IED ਤਿਆਰ ਕਰਨ ਲਈ ਵਰਤੀ ਜਾਣੀ ਸੀ।
ਮੁੰਬਈ ਤੋਂ ਵੀ ਹਥਿਆਰ ਤੇ IED ਸਮੱਗਰੀ ਕਬਜ਼ੇ ‘ਚ
ਆਫਤਾਬ ਅਤੇ ਸੂਫੀਆਨ ਮੁੰਬਈ ਦੇ ਰਹਿਣ ਵਾਲੇ ਹਨ। ਸਪੈਸ਼ਲ ਸੈੱਲ ਨੇ ਮੁੰਬਈ ਵਿੱਚ ਉਨ੍ਹਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ, ਜਿਥੋਂ ਹਥਿਆਰਾਂ ਨਾਲੋਂ ਇਲਾਵਾ ਬੰਬ ਬਣਾਉਣ ਵਾਲੀ ਹੋਰ ਸਮੱਗਰੀ ਵੀ ਬਰਾਮਦ ਹੋਈ ਹੈ।
ਪਾਕਿਸਤਾਨੀ ਹੈਂਡਲਰਾਂ ਨਾਲ ਸੰਪਰਕ
ਜਾਂਚ ਦੌਰਾਨ ਖੁਲਾਸਾ ਹੋਇਆ ਕਿ ਸਾਰੇ ਸ਼ੱਕੀ ਅੱਤਵਾਦੀ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਪਾਕਿਸਤਾਨ ਵਿੱਚ ਬੈਠੇ ਹੈਂਡਲਰਾਂ ਨਾਲ ਲਗਾਤਾਰ ਸੰਪਰਕ ਵਿੱਚ ਸਨ। ਏਜੰਸੀਆਂ ਹੁਣ ਇਹ ਵੀ ਪਤਾ ਲਗਾ ਰਹੀਆਂ ਹਨ ਕਿ ਇਹ ਮਾਡਿਊਲ ਦੇਸ਼ ਵਿੱਚ ਕਿਹੜੀਆਂ ਸਾਜ਼ਿਸ਼ਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ।