‘ਆਪ’ ਨੇ 17 ਉਮੀਦਵਾਰਾਂ ਦੇ ਨਾਂ ਕੀਤੇ ਜਾਰੀ
ਚੋਣਾਂ ਲਈ ਆਮ ਆਦਮੀ ਪਾਰਟੀ ਨੇ ਹੁਣ ਤੱਕ ਦੋ ਸੂਚੀਆਂ ਜਾਰੀ ਕਰਦਿਆਂ 17 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪਹਿਲੀ ਸੂਚੀ ਵਿੱਚ 9 ਅਤੇ ਦੂਜੀ ਸੂਚੀ ਵਿੱਚ 8 ਉਮੀਦਵਾਰ ਸ਼ਾਮਲ ਹਨ। ਦੂਜੇ ਪਾਸੇ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨਾ ਬਾਕੀ ਹੈ।
ਪਾਰਟੀ ਦੀ ਪਹਿਲੀ ਸੂਚੀ ਅਨੁਸਾਰ ਵਾਰਡ ਨੰਬਰ 1 ਤੋਂ ਦਿਲਦਾਰ ਸਿੰਘ, 21 ਤੋਂ ਗੁਰਪ੍ਰੀਤ ਕੌਰ ਲੱਡੀ, 22 ਤੋਂ ਅੰਜੂ ਕਤਿਆਲ, 23 ਤੋਂ ਓਂਕਾਰ ਸਿੰਘ ਔਲਖ, 24 ਤੋਂ ਕੁਲਦੀਪ ਕੁਮਾਰ, 25 ਤੋਂ ਰਾਧਿਕਾ ਢੀਂਗਰਾ, 27 ਤੋਂ ਅਜੀਤ ਸਿੰਘ ਜਿੰਦ, 30 ਤੋਂ ਸਤਨਾਮ ਕੌਰ ਅਤੇ 32 ਤੋਂ ਅਰੁਣ ਪ੍ਰਭਾ ਖੁਰਚਾ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਦੂਜੀ ਸੂਚੀ ਵਿੱਚ ਵਾਰਡ ਨੰਬਰ 6 ਤੋਂ ਤਲਵਿੰਦਰ ਸਿੰਘ, 8 ਤੋਂ ਸੁਖਵੰਤ ਕੌਰ, 13 ਤੋਂ ਅੰਜੂ ਸੇਠੀ, 14 ਤੋਂ ਰਾਮ ਜੈਸਵਾਲ, 17 ਤੋਂ ਬਿੰਦੂ ਬਾਲਾ ਗਰਗ, 19 ਤੋਂ ਲਲਿਤ ਮੋਹਨ, 26 ਤੋਂ ਸਤਵਿੰਦਰ ਕੌਰ ਅਤੇ 34 ਤੋਂ ਨਰਿੰਦਰ ਭਾਟੀਆ ਨੂੰ ਟਿਕਟ ਦਿੱਤੀ ਗਈ ਹੈ।
7 ਦਸੰਬਰ ਤੱਕ ਵਾਪਸ ਲਏ ਜਾ ਸਕਣਗੇ ਨਾਮ
ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ 3 ਦਸੰਬਰ ਹੈ। 4 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ, ਜਦਕਿ 7 ਦਸੰਬਰ ਨੂੰ ਉਮੀਦਵਾਰ ਆਪਣੇ ਨਾਮ ਵਾਪਸ ਲੈ ਸਕਣਗੇ। ਇਸ ਤੋਂ ਬਾਅਦ 23 ਦਸੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ ਅਤੇ 26 ਦਸੰਬਰ ਨੂੰ ਵੋਟਾਂ ਦੀ ਗਿਣਤੀ ਕਰ ਕੇ ਨਤੀਜੇ ਐਲਾਨੇ ਜਾਣਗੇ। ਚੋਣ ਪ੍ਰਕਿਰਿਆ 31 ਦਸੰਬਰ ਤੱਕ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।
9 ਥਾਵਾਂ ‘ਤੇ ਕੀਤੇ ਗਏ ਨਾਮਜ਼ਦਗੀ ਕੇਂਦਰ ਸਥਾਪਤ
35 ਵਾਰਡਾਂ ਲਈ ਪ੍ਰਸ਼ਾਸਨ ਵੱਲੋਂ 9 ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਵਾਰਡਾਂ ਦੇ ਹਿਸਾਬ ਨਾਲ ਨਾਮਜ਼ਦਗੀ ਕੇਂਦਰਾਂ ਦੀ ਵੰਡ ਇਸ ਤਰ੍ਹਾਂ ਕੀਤੀ ਗਈ ਹੈ:
-
ਵਾਰਡ 1 ਤੋਂ 4: ਸੈਕਟਰ-17 ਵਧੀਕ ਟਾਊਨ ਹਾਲ।
-
ਵਾਰਡ 5 ਤੋਂ 8: ਸੈਕਟਰ-9 ਡੀਲਕਸ ਬਿਲਡਿੰਗ।
-
ਵਾਰਡ 9 ਤੋਂ 12: ਸੈਕਟਰ-26 ਸੀ.ਸੀ.ਈ.ਟੀ.।
-
ਵਾਰਡ 13 ਤੋਂ 16: ਸੈਕਟਰ-10 ਮਿਊਜ਼ੀਅਮ।
-
ਵਾਰਡ 17 ਤੋਂ 20: ਸੈਕਟਰ-10ਡੀ ਹੋਮ ਸਾਇੰਸ ਕਾਲਜ।
-
ਵਾਰਡ 21 ਤੋਂ 24: ਇੰਡਸਟਰੀਅਲ ਏਰੀਆ ਫੇਜ਼-1 ਐੱਸ.ਡੀ.ਐੱਮ. ਈਸਟ ਦਫ਼ਤਰ।
-
ਵਾਰਡ 25 ਤੋਂ 28: ਸੈਕਟਰ-9 ਸਕੱਤਰੇਤ।
-
ਵਾਰਡ 29 ਤੋਂ 32: ਸੈਕਟਰ-32 ਰੀਜਨਲ ਇੰਸਟੀਚਿਊਟ ਆਫ਼ ਇੰਗਲਿਸ਼।
-
ਵਾਰਡ 33 ਤੋਂ 35: ਸੈਕਟਰ-17 ਅਸਟੇਟ ਦਫ਼ਤਰ।
ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਣ ਨਾਲ ਹੀ ਚੰਡੀਗੜ੍ਹ ਵਿੱਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਹੁਣ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਉਮੀਦਵਾਰਾਂ ਦੇ ਐਲਾਨ ਅਤੇ ਚੋਣ ਮੈਦਾਨ ਵਿੱਚ ਉਨ੍ਹਾਂ ਦੀ ਰਣਨੀਤੀ ‘ਤੇ ਟਿਕੀਆਂ ਹੋਈਆਂ ਹਨ।